ਜਲੰਧਰ-ਜਿਥੇ ਇੱਕ ਪਾਸੇ ਪ੍ਰਾਈਵੇਟ ਹਸਪਤਾਲਾਂ ਵਾਲੇ ਡੇਂਗੂ ਚਿਕਨਗੁਣਿਆ ਅਤੇ ਵਾਇਰਲ ਭੁਖਾਰ ਵਾਲੇ ਮਰੀਜਾਂ ਕੋਲੋ ਹਜਾਰਾਂ ਰੁਪਏ ਇਲਾਜ ਕਰਨ ਦੇ ਲੈ ਰਹੇ ਨੇ ਓਥੇ ਹੀ ਇੱਕ ਅਮ੍ਰਿਤਧਾਰੀ ਡਾਕਟਰ ਦੁਆਰਾ ਡੇਂਗੂ ਚਿਕਣਗੁਣਿਆ ਅਤੇ ਬੁਖਾਰ ਵਾਲੇ ਮਰੀਜਾਂ ਦਾ ਮੁਫ਼ਤ ’ਚ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਲਖਬੀਰ ਬਾਗੋਵਾਲਿਆ ਨੇ ਦੱਸਿਆ ਕਿ ਉਹ ਦਿਲ ਦੇ ਰੋਗਾਂ ਦੇ ਮਾਹਿਰ ਹਨ। ਪਰ ਜੋ ਹਾਲਾਤ ਦੇਖੇ ਮੇਰੇ ਕੋਲੋ ਰਿਹਾ ਨਹੀਂ ਗਿਆ ਮੈਂ ਬੁਖਾਰ ਦੇ ਮਰੀਜਾਂ ਦਾ ਮੁਫ਼ਤ ਇਲਾਜ ਕਰ ਰਹੇ ਹਨ।
ਡਾ. ਲਖਬੀਰ ਨੇ ਦੱਸਿਆ ਕਿ ਜਦੋਂ ਦਾ ਉਨ੍ਹਾਂ ਨੇ ਅੰਮ੍ਰਿਤ ਛੱਕਿਆ ਹੈ ਉਦੋਂ ਦਾ ਹੀ ਉਨ੍ਹਾਂ ਦੇ ਦਿਲ ’ਚ ਖਿਆਲ ਆਇਆ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ। ਕਿਉਂਕਿ ਸਮਾਜ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਵਾਪਸ ਕਰਨ ਦਾ ਸਮਾਂ ਹੈ। ਇਸ ਲਈ ਉਹ ਨਾ ਕਿਸੇ ਕੋਲੋਂ ਦਵਾਈ ਦੇ ਪੈਸੇ ਅਤੇ ਨਾ ਹੀ ਕਿਸੇ ਹਸਪਤਾਲ ਦੇ ਕੋਲੋਂ ਪੈਸੇ ਲੈ ਰਹੇ ਹਨ। ਓਥੇ ਹੀ ਮਰੀਜਾਂ ਨੇ ਵੀ ਤਸਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਬਾਕੀ ਪ੍ਰਾਈਵੇਟ ਹਸਪਤਾਲ ਵਾਲੇ ਹਜਾਰਾਂ ਰੁਪਏ ਇਲਾਜ ਦੇ ਮੰਗਦੇ ਨੇ ਏਥੇ ਉਨ੍ਹਾਂ ਦਾ ਬਿਲਕੁਲ ਮੁਫ਼ਤ ਇਲਾਜ ਹੋ ਰਿਹਾ ਹੈ।
Comment here