ਅਪਰਾਧਸਿਆਸਤਖਬਰਾਂਦੁਨੀਆ

ਅਮੀਨੀ ਦੀ ਮੌਤ ਫੜਿਆ ਤੂਲ, ਅੰਦੋਲਨ ਸਕੂਲ ਤੱਕ ਪੁੱਜਾ

ਈਰਾਨ-ਈਰਾਨ ‘ਚ ਹਿਜਾਬ ਖਿਲਾਫ ਅੰਦੋਲਨ 22 ਸਾਲਾ ਈਰਾਨੀ ਮਹਿਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਰੋਸ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਸਕੂਲ ਦੇ ਅੰਦਰ ਦਾਖ਼ਲ ਹੋ ਕੇ ਕਈ ਸਕੂਲੀ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਈਰਾਨੀ ਅਧਿਕਾਰੀਆਂ ਨੇ ਐਤਵਾਰ ਨੂੰ ਕੁਰਦਿਸਤਾਨ ਵਿੱਚ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ।ਈਰਾਨ ਦੇ ਮੁੱਖ ਨਿਊਜ਼ ਚੈਨਲ ਨੂੰ ਵੀ ਹੈਕ ਕਰ ਲਿਆ ਗਿਆ।
ਹੈਕਰਾਂ ਨੇ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਅਤੇ ਉਨ੍ਹਾਂ ਦੀ ਥਾਂ ਅਲੀ ਖਮੇਨੀ ਦੀ ਤਸਵੀਰ ਲਗਾ ਦਿੱਤੀ। ਹੈਕਟਿਵਿਸਟ ਸਮੂਹ ਅਦਲਤ-ਏ ਅਲੀ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਈਰਾਨ ‘ਚ ਹਿਜਾਬ iਖ਼ਲਾਫ਼ ਅੰਦੋਲਨ 22 ਸਾਲਾ ਈਰਾਨੀ ਮਹਿਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਉਸ ਨੂੰ ਪੁਲਸ ਨੇ ਹਿਰਾਸਤ ਵਿਚ ਮਾਰਿਆ ਹੈ। ਅਮੀਨੀ ਨੂੰ 16 ਸਤੰਬਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉਸ ਨੂੰ ਕਥਿਤ ਤੌਰ ‘ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਲਈ ਹਿਰਾਸਤ ਵਿਚ ਲਿਆ ਗਿਆ ਸੀ।ਇਸ ਘਟਨਾ ਨੇ ਈਰਾਨ ਵਿੱਚ ਇੱਕ ਨਵੀਂ ਬਗਾਵਤ ਨੂੰ ਜਨਮ ਦਿੱਤਾ।
ਈਰਾਨੀ ਸ਼ਾਸਨ ਖਿਲਾਫ ਪ੍ਰਦਰਸ਼ਨ ਵਿੱਚ ਹਾਈ ਸਕੂਲ ਦੀਆਂ ਸੈਂਕੜੇ ਕੁੜੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹੋਏ। ਅਮੀਨੀ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੱਛਮੀ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਹਿਰਾਸਤ ‘ਚ ਕੁੜੀ ਦੀ ਮੌਤ ਦੇ ਵਿਰੋਧ ‘ਚ ਔਰਤਾਂ ਨੇ ਆਪਣੇ ਹਿਜਾਬ ਉਤਾਰ ਦਿੱਤੇ।

Comment here