ਅਪਰਾਧਸਿਆਸਤਖਬਰਾਂ

ਅਮਿਤ ਸ਼ਾਹ ਨੇ ਮਣੀਪੁਰ ਦੇ ਮੁਖ ਮੰਤਰੀ ਕੈਬਨਿਟ ਨਾਲ ਕੀਤੀ ਮੀਟਿੰਗ

ਇੰਫਾਲ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਪ੍ਰਭਾਵਿਤ ਮਣੀਪੁਰ ’ਚ ਸ਼ਾਂਤੀ ਬਹਾਲ ਕਰਨ ਦੇ ਮਕਸਦ ਨਾਲ ਕਈ ਹਿੱਤਧਾਰਕਾਂ ਨਾਲ ਮੀਟਿੰਗਾਂ ਕੀਤੀਆਂ, ਜਿਨ੍ਹਾਂ ਦੀ ਸ਼ੁਰੂਆਤ ਉਨ੍ਹਾਂ ਮਹਿਲਾ ਨੇਤਾਵਾਂ ਦੇ ਇਕ ਸਮੂਹ ਨਾਲ ਨਾਸ਼ਤੇ ’ਤੇ ਹੋਈ ਮੀਟਿੰਗ ਨਾਲ ਕੀਤੀ। ਇਸ ਤੋਂ ਬਾਅਦ ਸ਼ਾਹ ਨੇ ਮੈਤੇਈ ਅਤੇ ਕੁਕੀ ਭਾਈਚਾਰਿਆਂ ਨਾਲ ਸਬੰਧਤ ਰਾਜਨੀਤਿਕ ਅਤੇ ਨਾਗਰਿਕ ਸੰਸਥਾ ਦੇ ਨੇਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਚੂਰਾਚਾਂਦਪੁਰ ਦਾ ਦੌਰਾ ਕੀਤਾ।
ਚੂਰਾਚਾਂਦਪੁਰ ਇਸ ਮਹੀਨੇ ਦੀ ਸ਼ੁਰੂਆਤ ’ਚ ਹੋਏ ਦੰਗਿਆਂ ’ਚ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ’ਚੋਂ ਇਕ ਹੈ। ਸ਼ਾਹ ਨੇ ਟਵੀਟ ਕੀਤਾ, ‘ਮਣੀਪੁਰ ’ਚ ਮਹਿਲਾ ਨੇਤਾਵਾਂ (ਮੀਰਾ ਪੈਬੀ) ਦੇ ਇਕ ਸਮੂਹ ਨਾਲ ਮੀਟਿੰਗ ਕੀਤੀ। ਮਣੀਪੁਰ ਦੇ ਸਮਾਜ ’ਚ ਔਰਤਾਂ ਦੀ ਭੂਮਿਕਾ ਦੇ ਮਹੱਤਵ ਨੂੰ ਦੁਹਰਾਇਆ। ਅਸੀਂ ਇਕੱਠੇ ਮਿਲ ਕੇ ਸੂਬੇ ’ਚ ਸ਼ਾਂਤੀ ਅਤੇ ਖੁਸ਼ਹਾਲੀ ਬਹਾਲ ਕਰਨ ਲਈ ਵਚਨਬੱਧ ਹਾਂ।’ ਸੋਮਵਾਰ ਰਾਤ ਨੂੰ ਇੰਫਾਲ ਪਹੁੰਚਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ, ਉਨ੍ਹਾਂ ਦੇ ਕੈਬਨਿਟ ਸਾਥੀਆਂ ਅਤੇ ਕੁਝ ਆਗੂਆਂ ਨਾਲ ਮੀਟਿੰਗ ਕੀਤੀਆਂ ਸਨ। ਇਸ ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਜ਼ਰੂਰੀ ਵਸਤਾਂ ਜਿਵੇਂ ਕਿ ਪੈਟਰੋਲ, ਐੱਲ. ਪੀ. ਜੀ., ਚੌਲ ਅਤੇ ਹੋਰ ਖੁਰਾਕੀ ਵਸਤਾਂ ਵੱਡੀ ਮਾਤਰਾ ’ਚ ਉਪਲਬਧ ਹੋਣ। ਇਸ ਦੌਰਾਨ ਅਧਿਕਾਰੀਆਂ ਮੁਤਾਬਕ ਸੰਘਰਸ਼ ’ਚ ਮਰਨ ਵਾਲਿਆਂ ਦੀ ਗਿਣਤੀ 80 ਹੋ ਗਈ ਹੈ।
ਇਸ ਦੌਰਾਨ ਕੇਂਦਰ ਅਤੇ ਮਣੀਪੁਰ ਸਰਕਾਰ ਨੇ ਸੂਬੇ ’ਚ ਜਾਤੀ ਸੰਘਰਸ਼ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਦੰਗੇ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਮੁਆਵਜ਼ੇ ਦੀ ਰਕਮ ਕੇਂਦਰ ਅਤੇ ਸੂਬਾ ਸਰਕਾਰਾਂ ਬਰਾਬਰ-ਬਰਾਬਰ ਸਹਿਣ ਕਰਨਗੀਆਂ। ਇਸ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਦੰਗੇ ’ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ।

Comment here