ਸਿਆਸਤਖਬਰਾਂ

ਅਮਿਤ ਸ਼ਾਹ ਵਲੋਂ ਕਸ਼ਮੀਰ ਚ ਸੈਲਾਨੀਆਂ ਨੂੰ ਦਿੱਤਾ ਸੱਦਾ

ਪਹਾੜਾਂ ਦੀਆਂ ਮਨਮੋਹਨ ਤਸਵੀਰਾਂ ਕੀਤੀਆਂ ਸਾਂਝੀਆਂ
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਤੋਂ ਦਿੱਲੀ ਦੇ ਰਾਹ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਪੀਰ ਪੰਜਾਲ ਪਹਾੜ ਦੀਆਂ ਇਨ੍ਹਾਂ ਮਨਮੋਹਕ ਤਸਵੀਰਾਂ ਨੂੰ ਕੈਪਚਰ ਕੀਤਾ,  ਜਿੱਥੇ ਉਹ ਤਿੰਨ ਦਿਨ ਅਧਿਕਾਰਤ ਯਾਤਰਾ ’ਤੇ ਗਏ ਸਨ। ਕਸ਼ਮੀਰ, ਭਾਰਤ ਦੇ ਤਾਜ ਵਿਚ ਗਹਿਣਾ, ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਭਾਰਤ ਦੇ ਇਸ ਖੂਬਸੂਰਤ ਹਿੱਸੇ ਦੀ ਯਾਤਰਾ ਕਰੋ। ਦੱਸ ਦੇਈਏ ਕਿ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ’ਤੇ ਸਨ, ਜੋ ਮੰਗਲਵਾਰ ਨੂੰ ਖ਼ਤਮ ਹੋ ਗਿਆ। ਉਨ੍ਹਾਂ ਨੇ ਆਪਣੀ ਦਿੱਲੀ ਵਾਪਸ ਉਡਾਣ ਦੌਰਾਨ ਇਹ ਖੂਬਸੂਰਤ ਤਸਵੀਰਾਂ ਖਿੱਚੀਆਂ। 23 ਅਕਤੂਬਰ ਨੂੰ ਜੰਮੂ-ਕਸ਼ਮੀਰ ਦੀ ਧਾਰਾ-370 ਨੂੰ ਰੱਦ ਕਰਨ ਤੋਂ ਬਾਅਦ ਸ਼ਾਹ ਦੀ ਪਹਿਲੀ ਕਸ਼ਮੀਰ ਯਾਤਰਾ ਸੀ।

Comment here