ਵਾਸ਼ਿੰਗਟਨ-ਸ਼ੋਸ਼ਲ ਮੀਡੀਆ ’ਤੇ ਧਮਕੀਆਂ ਮਿਲਣੀਆਂ ਕੋਈ ਨਵੀਂ ਗੱਲ ਨਹੀਂ। ਇਸ ਸੰਬੰਧੀ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਫੋਨ ‘ਤੇ ਇਤਰਾਜ਼ਯੋਗ ਅਤੇ ਨਫਰਤ ਭਰੇ ਸੰਦੇਸ਼ ਮਿਲੇ ਹਨ। ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦ ਕਹੇ ਗਏ ਹਨ। ਇਸ ਸੰਦੇਸ਼ ਵਿੱਚ ਇੱਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਭਾਰਤ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ। ਪੁਲਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੈਲ (49) ਵਜੋਂ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜੈਪਾਲ ਨੇ ਟਵੀਟ ਕੀਤਾ ਕਿ ਮੈਂ ਇੱਥੇ ਅਜਿਹਾ (ਸੁਨੇਹਾ ਸਾਂਝਾ) ਕਰਨ ਦਾ ਵਿਕਲਪ ਚੁਣਿਆ ਕਿਉਂਕਿ ਅਸੀਂ ਹਿੰਸਾ ਨੂੰ ਸਾਡੇ ਲਈ ਨਵੇਂ ਆਮ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ ਅਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਜੋ ਇਸ ਹਿੰਸਾ ਵਿੱਚ ਸ਼ਾਮਲ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਪਹਿਲਾਂ ਗਰਮੀਆਂ ਵਿਚ ਇਕ ਵਿਅਕਤੀ ਨੇ ਸਿਆਟਲ ਵਿਚ ਸਥਿਤ ਸਾਂਸਦ ਦੀ ਰਿਹਾਇਸ ਦੇ ਬਾਹਰ ਪਿਸਤੌਲ ਦਿਖਾਈ ਸੀ।
ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਨੂੰ ਧਮਕੀ ਦੇਣ ਵਾਲਾ ਕਾਬੂ

Comment here