ਸਿਆਸਤਖਬਰਾਂਦੁਨੀਆ

ਅਮਰੀਕੀ ਸਾਂਸਦ ਨੇ ਪਾਕਿ ਰਾਜਦੂਤ ਨੂੰ ਕਿਹਾ-ਬੇਈਮਾਨ ਜੇਹਾਦੀ

ਇਸਲਾਮਾਬਾਦ/ਵਾਸ਼ਿੰਗਟਨ: ਇੱਕ ਅਮਰੀਕੀ ਸੰਸਦ ਮੈਂਬਰ ਨੇ ਪਾਕਿਸਤਾਨ ਦੇ ਨਾਮਜ਼ਦ ਰਾਜਦੂਤ ਮਸੂਦ ਖਾਨ ਨੂੰ ਅਮਰੀਕਾ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਨ ਵਾਲਾ ਅਤੇ ਅੱਤਵਾਦ ਨਾਲ ਹਮਦਰਦੀ ਰੱਖਣ ਵਾਲਾ ਜੇਹਾਦੀ ਬੇਈਮਾਨ ਸ਼ਖ਼ਸ ਕਿਹਾ ਹੈ ਅਤੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਰਾਜਦੂਤ ਮਸੂਦ ਖਾਨ ਦੀ ਰਾਜਨਾਇਕ ਵਜੋਂ ਨਿਯੁਕਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖਾਨ ਨੇ ਨੌਜਵਾਨਾਂ ਨੂੰ ਜੇਹਾਦੀਆਂ ਦਾ ਅਨੁਕਰਣ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਪ੍ਰਸ਼ੰਸਾ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਅਗਸਤ ਤੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ “ਰਾਸ਼ਟਰਪਤੀ” ਵਜੋਂ ਕੰਮ ਕਰ ਚੁੱਕੇ ਖਾਨ ਨੂੰ ਨਵੰਬਰ ਵਿੱਚ ਅਮਰੀਕਾ ਵਿੱਚ ਪਾਕਿਸਤਾਨ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਸਾਂਸਦ ਸਕਾਟ ਪੈਰੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਕ ਪੱਤਰ ਲਿਖ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਖਾਨ ਦੀ ਨਾਮਜ਼ਦਗੀ ਨੂੰ ਲੈ ਕੇ “ਗੰਭੀਰ ਚਿੰਤਾ” ਜਤਾਈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੁਆਰਾ ਖੇਤਰ ਵਿੱਚ ਅਮਰੀਕਾ ਦੇ ਹਿੱਤਾਂ ਅਤੇ ਭਾਰਤੀ ਸਹਿਯੋਗੀਆਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਵਾਲੇ ਅੱਤਵਾਦ ਦੇ ਹਮਦਰਦ ਵਜੋਂ ਨਾਮਜ਼ਦ ਕਰਨ ਨੂੰ ਸਿਰਫ਼ ਫੈਸਲਾ ਲੈਣ ਦੀ ਘਾਟ ਅਤੇ ਅਮਰੀਕਾ ਲਈ ਇਸਲਾਮਾਬਾਦ ਦੀ ਲਗਾਤਾਰ ਨਫ਼ਰਤ ਦੱਸਿਆ ਜਾ ਸਕਦਾ ਹੈ।

Comment here