ਮੈਕਸੀਕੋ ਸਿਟੀ-ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਅਮਰੀਕੀ ਸਰਹੱਦ ਨੇੜੇ ਇੱਕ ਹਾਈਵੇਅ ‘ਤੇ ਗੁਆਟੇਮਾਲਾ ਦੇ 57 ਗੱਭਰੂ ਮੁੰਡੇ-ਕੁੜੀਆਂ ਇੱਕ ਟਰੱਕ ਟਰੇਲਰ ਵਿੱਚ ਮਿਲੇ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ 43 ਮੁੰਡੇ ਅਤੇ 14 ਕੁੜੀਆਂ ਟਰੱਕ ਟਰੇਲਰ ਵਿੱਚ ਸਵਾਰ ਸਨ ਅਤੇ ਉਹਨਾਂ ਨਾਲ ਅੱਠ ਪੁਰਸ਼, ਇੱਕ ਔਰਤ ਅਤੇ ਉਸਦੀ ਧੀ ਵੀ ਸਵਾਰ ਸੀ।।ਸਾਰੇ ਗੱਭਰੂ ਮੁੰਡੇ-ਕੁੜੀਆਂ ਇਕੱਲੇ ਸਨ, ਮਤਲਬ ਕਿ ਉਨ੍ਹਾਂ ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ ਸਨ। ਟੈਕਸਾਸ ਦੇ ਐਲ ਪਾਸੋ ਤੋਂ ਪਾਰ ਉੱਤਰੀ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾਣ ਵਾਲੇ ਹਾਈਵੇਅ ‘ਤੇ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ। ਜਾਂਚ ਮਗਰੋਂ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਨਾਬਾਲਗਾਂ ਨੂੰ ਬਾਲ ਕਲਿਆਣ ਕੇਂਦਰ ਵਿੱਚ ਲਿਜਾਇਆ ਗਿਆ।
Comment here