ਸਿਆਸਤਖਬਰਾਂਦੁਨੀਆ

ਅਮਰੀਕੀ ਵਾਹਨਾਂ ਨਾਲ ਤਾਲਿਬਾਨ ਨੇ ਕੱਢੀ ਮਿਲਟਰੀ ਪਰੇਡ

ਕਾਬੁਲ-ਤਾਲਿਬਾਨ ਨੇ ਇਕ ਵਿਦ੍ਰੋਹੀ ਬਲ ਨਾਲ ਦੇਸ਼ ਦੀ ਸਥਾਨਕ ਫੌਜ ’ਚ ਹੋ ਰਹੇ ਉਨ੍ਹਾਂ ਦੇ ਬਦਲਾਅ ਨੂੰ ਦਿਖਾਉਣ ਲਈ ਮਿਲਟਰੀ ਪਰੇਡ ਕੱਢੀ। ਇਸ ਸ਼ਕਤੀ ਪ੍ਰਦਰਸ਼ਨ ’ਚ ਹੈਰਾਨੀ ਦੀ ਗੱਲ ਇਹ ਰਹੀ ਕਿ ਤਾਲਿਬਾਨ ਲੜਾਕਿਆਂ ਨੇ ਅਮਰੀਕੀ ਬਖਤਰਬੰਦ ਵਾਹਨਾਂ ਤੇ ਰੂਸੀ ਹੈਲੀਕਾਪਟਰਾਂ ਨਾਲ ਇਹ ਮਿਲਟਰੀ ਪਰੇਡ ਕੱਢੀ। ਤਾਲਿਬਾਨ ਲਗਭਗ ਦੋ ਦਹਾਕਿਆਂ ਤਕ ਵਿਦ੍ਰੋਹੀ ਗੁੱਟ ਦੀ ਤਰ੍ਹਾਂ ਸੰਚਾਲਿਤ ਹੁੰਦਾ ਰਿਹਾ ਪਰ ਇਸ ਸਾਲ ਅਗਸਤ ’ਚ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਪਿੱਛੇ ਛੱਡੇ ਗਏ ਹਥਿਆਰਾਂ ਦੇ ਜ਼ਖੀਰੇ ਦਾ ਉਸ ਨੇ ਰੱਜ ਕੇ ਇਸਤੇਮਾਲ ਕੀਤਾ।
ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਯਤੁੱਲਾਹ ਖਵਾਜ਼ਮੀ ਨੇ ਕਿਹਾ ਕਿ ਇਹ ਪਰੇਡ 250 ਨਵੇਂ ਫੌਜੀਆਂ ਦੀ ਗ੍ਰੈਜੂਏਸ਼ਨ ਤਕ ਦੀ ਪੜ੍ਹਾਈ ਪੂਰੀ ਕਰਨ ਨਾਲ ਜੁੜੀ ਸੀ। ਇਸ ਅਭਿਆਸ ’ਚ ਦਰਜਨਾਂ ਅਮਰੀਕੀ 117 ਬਖਤਰਬੰਦ ਸੁਰੱਖਿਆ ਵਾਹਨਾਂ ਨੂੰ ਹੌਲੀ ਰਫਤਾਰ ਨਾਲ ਕਾਬੁਲ ਦੀ ਮੁੱਖ ਸੜਕ ’ਤੇ ਘੁਮਾਇਆ ਗਿਆ। ਇਸ ਦੌਰਾਨ ਐਮਆਈ-17 ਹੈਲੀਕਾਪਟਰ ਆਸਮਾਨ ’ਚ ਉਡਾਨ ਭਰ ਰਹੇ ਸਨ। ਬਹੁਤ ਸਾਰੇ ਫੌਜੀਆਂ ਕੋਲ ਅਮਰੀਕਾ ਦੀ ਬਣਾਈ ਐਮ-4 ਅਸਾਲਟ ਰਾਈਫਲ ਵੀ ਦੇਖਣ ਨੂੰ ਮਿਲੀ। ਤਾਲਿਬਾਨ ਬਲਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਜ਼ਿਆਦਾਤਰ ਹਥਿਆਰ ਤੇ ਉਪਕਰਨ ਵਾਸ਼ਿੰਗਟਨ ਵਲੋਂ ਅਮਰੀਕੀ ਸਮਰਥਿਤ ਕਾਬੁਲ ਦੀ ਸਰਕਾਰ ਨੂੰ ਦਿੱਤੇ ਗਏ ਸਨ ਤਾਂ ਕਿ ਅਫਗਾਨ ਦੀ ਫੌਜ ਨੂੰ ਤਾਲਿਬਾਨ ਦੇ ਖ਼ਿਲਾਫ਼ ਜੰਗ ਲਈ ਤਿਆਰ ਕੀਤਾ ਜਾ ਸਕੇ।

Comment here