ਸਿਆਸਤਖਬਰਾਂਦੁਨੀਆ

ਅਮਰੀਕੀ ਵਫਦ ਤਾਇਵਾਨ ਪਹੁੰਚਿਆ, ਚੀਨੀ ਖਤਰੇ ਬਾਰੇ ਚਿੰਤਨ-ਮੰਥਨ

ਤਾਈਪੇ-ਚੀਨ ਨਾਲ ਤਾਇਵਾਨ ਦੇ ਵਿਗੜੇ ਰਿਸ਼ਤਿਆਂ ਦੇ ਦਰਿਮਆਨ ਅਮਰੀਕਾ ਦੇ ਸਾਬਕਾ ਰੱਖਿਆ ਅਧਿਕਾਰੀਆਂ ਦਾ ਇਕ ਵਫ਼ਦ ਲੰਘੇ ਦਿਨ ਤਾਇਵਾਨ ਪਹੁੰਚਿਆ, ਜੋ ਇਥੇ ਚੀਨ ਦਾ ਖ਼ਤਰਾ ਵਧਣ ਦੇ ਖ਼ਦਸ਼ੇ ਦਰਮਿਆਨ ਦੋਵਾਂ ਪੱਖਾਂ ਦਰਮਿਆਨ ਗੱਲਬਾਤ ਨੂੰ ਤੇਜ਼ ਕਰਨ ਦਾ ਸੰਕੇਤ ਹੈ। ‘ਜੁਆਇੰਟ ਚੀਫ਼ ਆਫ਼ ਸਟਾਫ਼’ ਦੇ ਸਾਬਕਾ ਪ੍ਰਧਾਨ ਮਾਈਕਲ ਮੁਲੇਨ ਪੰਜ ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਹ ਵਫ਼ਦ ਦੋ ਦਿਨ ਦੇ ਦੌਰੇ ਦੌਰਾਨ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਹਵਾਈ ਅੱਡੇ ‘ਤੇ ਮੁਲੇਨ ਅਤੇ ਵਫ਼ਦ ਦੇ ਮੈਂਬਰਾਂ ਦੀ ਅਗਵਾਈ ਵਿਦੇਸ਼ ਮੰਤਰੀ ਜੇਸੋਫ ਵੂ ਨੇ ਕੀਤੀ। ਵੇਨ ਦੇ ਦਫ਼ਤਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਫ਼ਦ ਨੂੰ ਨਿਯੁਕਤ ਕੀਤਾ ਹੈ ਅਤੇ ਇਸ ਯਾਤਰਾ ਨਾਲ ਵੱਖ-ਵੱਖ ਖੇਤਰਾਂ ‘ਚ ਤਾਈਵਾਨ-ਅਮਰੀਕਾ ਦਰਮਿਆਨ ਸਹਿਯੋਗ ਦੇ ਮੁੱਦਿਆਂ ‘ਤੇ ਵਿਚਾਰਾਂ ਦਾ ਡੂੰਘਾ ਆਦਾਨ-ਪ੍ਰਦਾਨ ਹੋ ਸਕੇਗਾ।ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਤਾਈਵਾਨ ਨੂੰ ਉਮੀਦ ਹੈ ਕਿ ਦੋਵੇਂ ਪੱਖ ਤਾਈਵਾਨ-ਅਮਰੀਕੀ ਰਿਸ਼ਤਿਆਂ ਦੀ ਪ੍ਰਗਤੀ ,ਸੰਯੁਕਤ ਰੂਪ ਨਾਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਗੇ ਅਤੇ ਸੰਯੁਕਤ ਰੂਪ ਨਾਲ ਗਲੋਬਲ ਸ਼ਾਂਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਦਿੰਦੇ ਰਹਿਣਗੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਸ ਵਫ਼ਦ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ  ਤਾਇਵਾਨ ਪਹੁੰਚੇ।

ਚੀਨ ਵੱਲੋਂ ਅਮਰੀਕਾ ਨੂੰ ਚਿਤਾਵਨੀ

ਚੀਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਤਾਈਵਾਨ ਦੀ ਸੁਤੰਤਰਤਾ ਦਾ ਸਮਰਥਨ ਜਤਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ (ਅਮਰੀਕਾ ਨੂੰ) ਇਸ ਦੀ ‘ਭਾਰੀ ਕੀਮਤ’ ਚੁਕਾਉਣੀ ਪਵੇਗੀ। ਯੂਕ੍ਰੇਨ ‘ਤੇ ਰੂਸੀ ਫੌਜ ਦੀ ਤਰ੍ਹਾਂ ਸਵੈ-ਸ਼ਾਸਨ ਤਾਈਵਾਨ ‘ਤੇ ਚੀਨੀ ਹਮਲੇ ਦੇ ਖ਼ਦਸ਼ੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਭੇਜਿਆ ਗਿਆ ਸਾਬਕਾ ਅਮਰੀਕੀ ਰੱਖਿਆ ਅਧਿਕਾਰੀਆਂ ਦਾ ਇਕ ਵਫ਼ਦ ਤਾਈਪੇ ਪਹੁੰਚਿਆ ਹੈ ਜਿਸ ਦੇ ਚੱਲਦੇ ਚੀਨ ਨੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ। ਤਾਈਵਾਨ ਦੀ ਮੀਡੀਆ ਦੀ ਰਿਪੋਰਟ ਮੁਤਾਬਕ, ਤਾਈਵਾਨ ਦੇ ਵਿਦੇਸ਼ ਮੰਤਰੀ ਜੇਸੋਫ ਵੂ ਨੇ ਅਮਰੀਕੀ ਫੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਮਾਈਕ ਐਡਮਿਰਲ (ਸੇਵਾ ਮੁਕਤ) ਮੁਲੇਨ ਦੀ ਅਗਵਾਈ ‘ਚ ਪਹੁੰਚੇ ਪੰਜ ਮੈਂਬਰੀ ਵਫ਼ਦ ਦੀ ਅਗਵਾਈ ਕੀਤੀ। ਅਮਰੀਕਾ ਵੱਲੋਂ ਤਾਈਵਾਨ ਨਾਲ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਨੇ ਬੀਜਿੰਗ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਤਾਈਵਾਨ ‘ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਹਾਲ ਦੇ ਮਹੀਨਿਆਂ ‘ਚ ਚੀਨ ਲਗਾਤਾਰ ਤਾਈਵਾਨ ਦੇ ਹਵਾਈ ਰੱਖਿਆ ਖੇਤਰ ‘ਚ ਆਪਣੇ ਲੜਾਕੂ ਜਹਾਜ਼ ਭੇਜਦਾ ਰਿਹਾ ਹੈ। ਮੁਲੇਨ ਦੀ ਯਾਤਰਾ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਬੁੱਧਵਾਰ ਨੂੰ ਤਾਈਵਾਨ ਪਹੁੰਚ ਸਕਦੇ ਹਨ। ਅਮਰੀਕੀ ਵਫ਼ਦ ਦੀ ਯਾਤਰਾ ਨਾਲ ਜੁੜੇ ਸਵਾਲ ‘ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਬਵਿਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਦੇ ਲੋਕ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਨੂੰ ਲੈ ਕੇ ਦ੍ਰਿੜ ਹਨ। ਚੀਨ, ਅਮਰੀਕਾ ਨੂੰ ਅਪੀਲ ਕਰਦਾ ਹੈ ਕਿ ਉਹ ਇਕ-ਚੀਨ ਸਿਧਾਂਤ ਦੀ ਪਾਲਣਾ ਕਰੇ।

Comment here