ਅਪਰਾਧਸਿਆਸਤਖਬਰਾਂਦੁਨੀਆ

ਅਮਰੀਕੀ ਫੌਜ ਦੀ ਵਾਪਸੀ ਦੀ ਆਖਰੀ ਮਿਤੀ ਦੀ ਉਡੀਕ ਚ ਹੈ ਤਾਲਿਬਾਨ

ਕਾਬੁਲ – ਅਫਗਾਨਿਸਤਾਨ ਵਿੱਚੋ ਅਮਰੀਕੀ ਫੌਜ ਦੀ ਵਾਪਸੀ ਦੇ ਫੈਸਲੇ ਤੋਂ ਤੁਰੰਤ ਬਾਅਦ ਇੱਥੇ ਤਾਲਿਬਾਨ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਤੇ ਆਖਰ ਸੱਤਾ ਹਥਿਆਅ ਲਈ। ਹਾਲੇ ਪੂਰੀ ਤਰਾਂ ਤਾਲਿਬਾਨੀ ਸ਼ਾਸਨ ਨੇ ਕਾਰਜ ਨਹੀਂ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹ ਅਮਰੀਕੀ ਫੌਜ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ। ਤਾਲਿਬਾਨ ਦੇ ਨਾਲ ਹੋਈ ਵਾਰਤਾ ਤੋਂ ਜਾਣੂ ਇਕ ਅਫਗਾਨ ਅਧਿਕਾਰੀ ਨੇ ਕਿਹਾ ਹੈ ਕਿ ਸਮੂਹ ਦੀ ਆਗਾਮੀ ਸਰਕਾਰ ਦੇ ਬਾਰੇ ਕੋਈ ਵੀ ਫ਼ੈਸਲਾ ਕਰਨ ਬਾਰੇ 31 ਅਗਸਤ ਦੀ ਉਡੀਕ ਕੀਤੀ ਜਾ ਰਹੀ ਹੈ, ਇਹ ਤਾਰੀਖ਼ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਹੈ। ਨਾਮ ਨਾ ਦੱਸਣ ਦੀ ਸ਼ਰਤ ‘ਤੇ ਉਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਮੁੱਖ ਵਾਰਤਾਕਾਰ ਅਨਸ ਹੱਕਾਨੀ ਨੇ ਆਪਣੀ ਸਾਬਕਾ ਸਰਕਾਰ ਦੇ ਵਾਰਤਾਕਾਰਾਂ ਨੂੰ ਕਿਹਾ ਹੈ ਕਿ ਸਮੂਹ ਦਾ ਅਮਰੀਕਾ ਨਾਲ ਸਮਝੌਤਾ ਹੈ ਕਿ ਆਖਰੀ ਵਾਪਸੀ ਪ੍ਰਕਿਰਿਆ ਦੀ ਤਾਰੀਖ਼ ਤੱਕ ਕੁਝ ਨਹੀਂ ਕਰਨਾ , ਪਰ ਉਹਨਾਂ ਇਹ ਨਹੀ ਦੱਸਿਆ ਕਿ ਕੁਝ ਨਾ ਕਰਨ ਦਾ ਮਤਲਬ ਸਿਰਫ ਰਾਜਨੀਤਕ ਖੇਤਰ ਲਈ ਹੈ ਜਾਂ ਕੁਝ ਹੋਰ ਵੀ ਹੈ। ਹੁਣ ਇਹ ਚਿੰਤਾ ਖੜੀ ਹੋ ਗਈ ਹੈ ਕਿ ਸਮੂਹ 31 ਅਗਸਤ ਤੋਂ ਬਾਅਦ ਲਈ ਆਖਰ ਉਹ ਕਿਹੜੀ ਯੋਜਨਾ ਬਣਾ ਰਿਹਾ ਹੈ ਅਤੇ ਕੀ ਉਹ ਅਗਲੀ ਸਰਕਾਰ ਵਿਚ ਗੈਰ ਤਾਲਿਬਾਨ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਵਾਅਦੇ ਨੂੰ ਪੂਰਾ ਕਰਨਗੇ। ਤਾਲਿਬਾਨ ਨੇ ਕੀ ਕਰਨਾ ਹੈ, ਇਸ ਦਾ ਕੋਈ ਸੰਕੇਤ ਤੱਕ ਨਹੀਂ ਮਿਲ ਰਿਹਾ।

 

Comment here