ਸਿਡਨੀ-ਸਾਬਕਾ ਅਮਰੀਕੀ ਲੜਾਕੂ ਪਾਇਲਟ ਨੂੰ ਚੀਨੀ ਫ਼ੌਜ ਦੀ ਸਿਖਲਾਈ ਲਈ ਆਸਟ੍ਰੇਲੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਅਮਰੀਕੀ ਪਾਇਲਟ ਚੀਨੀ ਹਵਾਈ ਸੈਨਾ ਦੇ ਪਾਇਲਟਾਂ ਨੂੰ ਫਲਾਈਟ ਇੰਸਟ੍ਰਕਟਰ ਵਜੋਂ ਸਿਖਲਾਈ ਦਿੰਦਾ ਸੀ। ਆਸਟ੍ਰੇਲੀਆ ਨੇ ਦੱਸਿਆ ਕਿ ਇਸ ਸਾਬਕਾ ਪਾਇਲਟ ਨੂੰ ਅਮਰੀਕਾ ਦੀ ਬੇਨਤੀ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਇਸ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਆਸਟ੍ਰੇਲੀਅਨ ਪੁਲਸ ਮੁਤਾਬਕ ਡੇਨੀਅਲ ਐਡਮੰਡ ਡੁੱਗਨ ਨਾਮ ਦੇ ਇਸ ਪਾਇਲਟ ਨੂੰ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਔਰੇਂਜ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐਡਮੰਡ ਨੂੰ ਗ੍ਰਿਫ਼ਤਾਰ ਕਰਨ ਤੋਂ ਤੁਰੰਤ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਡੇਨੀਅਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਆਸਟ੍ਰੇਲੀਆਈ ਪੁਲਸ ਹੁਣ ਰਸਮੀ ਹਵਾਲਗੀ ਦੀ ਕਾਰਵਾਈ ਪੂਰੀ ਕਰ ਰਹੀ ਹੈ।
ਫੈਡਰਲ ਅਟਾਰਨੀ-ਜਨਰਲ ਵਿਭਾਗ ਨੇ ਕਿਹਾ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਪਾਇਲਟ ਦੀ ਗ੍ਰਿਫ਼ਤਾਰੀ ਦੀ ਬੇਨਤੀ ਕੀਤੀ ਸੀ। ਜਦੋਂ ਬ੍ਰਿਟੇਨ ਨੇ ਚੀਨ ਵਿੱਚ ਕੰਮ ਕਰ ਰਹੇ ਦਰਜਨਾਂ ਸਾਬਕਾ ਫ਼ੌਜੀ ਪਾਇਲਟਾਂ ਦਾ ਪਰਦਾਫਾਸ਼ ਕੀਤਾ। ਬ੍ਰਿਟੇਨ ਨੇ ਕਿਹਾ ਸੀ ਕਿ ਜੇਕਰ ਇਹ ਲੋਕ ਚੀਨ ਲਈ ਕੰਮ ਕਰਨਾ ਬੰਦ ਨਹੀਂ ਕਰਦੇ ਹਨ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਸਟ੍ਰੇਲੀਆ ਵੀ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਿਹਾ ਹੈ ਕਿ ਕੁਝ ਸਾਬਕਾ ਲੜਾਕੂ ਪਾਇਲਟਾਂ ਨੂੰ ਚੀਨ ਵਿਚ ਕੰਮ ਕਰਨ ਲਈ ਸੰਪਰਕ ਕੀਤਾ ਗਿਆ ਸੀ।ਐਫਬੀਆਈ ਲੰਬੇ ਸਮੇਂ ਤੋਂ ਡੁੱਗਨ ਦੀ ਤਲਾਸ਼ ਕਰ ਰਹੀ ਸੀ।

Comment here