ਸਿਆਸਤਖਬਰਾਂਦੁਨੀਆ

ਅਮਰੀਕੀ ਨੇ ਹਮੇਸ਼ਾ ਭਾਰਤ-ਪਾਕਿ ਗੱਲਬਾਤ ਦਾ ਸਮਰਥਨ ਕੀਤਾ-ਨੇਡ ਪ੍ਰਾਈਸ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੀ ਗੱਲਬਾਤ ਦੀ ਗਤੀ, ਦਾਇਰੇ ਅਤੇ ਉਸ ਦੀ ਪ੍ਰਕਿਰਤੀ ਬਾਰੇ ਫ਼ੈਸਲਾ ਲੈਣਾ ਦੋਵਾਂ ਦੇਸ਼ਾਂ ਦਾ ਮਾਮਲਾ ਹੈ। ਪ੍ਰਾਈਸ ਨੇ ਕਿਹਾ ਕਿ ਵਾਸ਼ਿੰਗਟਨ ਨੇ ਹਮੇਸ਼ਾ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਦਾ ਸਮਰਥਨ ਕੀਤਾ ਹੈ ਤਾਂ ਕਿ ਦੱਖਣੀ ਏਸ਼ੀਆ ‘ਚ ਸ਼ਾਂਤੀ ਯਕੀਨੀ ਹੋ ਸਕੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸੋਮਵਾਰ ਨੂੰ ਕਿਹਾ ਕਿ ਹਾਲਾਂਕਿ ਅਮਰੀਕਾ ਦੱਖਣੀ ਏਸ਼ੀਆ ‘ਚ ਖੇਤਰੀ ਸਥਿਰਤਾ ਦੇਖਣਾ ਚਾਹੁੰਦਾ ਹੈ ਪਰ ਪਾਕਿਸਤਾਨ ਅਤੇ ਭਾਰਤ ਨਾਲ ਉਸ ਦੇ ਸਬੰਧ ਸੁਤੰਤਰ ਹਨ।
ਪ੍ਰਾਈਸ ਪਾਕਿਸਤਾਨੀ ਪੱਤਰਕਾਰਾਂ ਦੇ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਸਨ, ਜਿਸ ਵਿਚ ਉਨ੍ਹਾਂ ਤੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਉਸ ਹਾਲੀਆ ਟਿੱਪਣੀ ਦੇ ਬਾਰੇ ਵਿਚ ਪੁੱਛਿਆ ਗਿਆ ਸੀ, ਜਿਸ ਵਿਚ ਭਾਰਤ ਨਾਲ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ ਗਈ ਸੀ। ਪ੍ਰਾਈਸ ਨੇ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਲੰਬੇ ਸਮੇਂ ਤੋਂ ਦੱਖਣੀ ਏਸ਼ੀਆ ਵਿੱਚ ਖੇਤਰੀ ਸਥਿਰਤਾ ਦੀ ਅਪੀਲ ਕੀਤੀ ਹੈ। ਅਸੀਂ ਇਸ ਦਾ ਹੋਰ ਵਿਸਤਾਰ ਕਰਨਾ ਚਾਹੁੰਦੇ ਹਾਂ।” ਪ੍ਰਾਈਸ ਨੇ ਕਿਹਾ ਕਿ ਅਮਰੀਕਾ ਦੋਵਾਂ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ “ਜ਼ੀਰੋ-ਸਮ” (ਇੱਕ ਕਿਸਮ ਦਾ ਸੰਤੁਲਨ, ਜਿਸ ਤਹਿਤ ਮੰਨਿਆ ਜਾਂਦਾ ਹੈ ਕਿ ਇਕ ਵਿਅਕਤੀ ਨੂੰ ਹੋ ਵਾਲਾ ਫ਼ਾਇਦਾ ਦੂਜੇ ਵਿਅਕਤੀ ਨੂੰ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ) ਦੇ ਰੂਪ ਵਿੱਚ ਨਹੀਂ ਵੇਖਦਾ। ਜਦੋਂ ਸਾਡੀ ਸਾਂਝੇਦਾਰੀ ਦੀ ਗੱਲ ਆਉਂਦੀ ਹੈ, ਤਾਂ ਸਾਡੀ ਪਾਕਿਸਤਾਨ ਅਤੇ ਭਾਰਤ ਦੋਵਾਂ ਨਾਲ ਸਾਂਝੇਦਾਰੀ ਹੈ, ਪਰ ਇਹ ਰਿਸ਼ਤੇ ਸਾਡੇ ਆਪਣੇ ਦਮ ‘ਤੇ ਬਣੇ ਹਨ।

Comment here