ਨਵੀਂ ਦਿੱਲੀ – ਭਾਰਤ ਵਿਚ ਅਮਰੀਕੀ ਦੂਤਘਰ ਦੇ ਇੰਚਾਰਜ ਅਤੁਲ ਕੇਸ਼ਪ ਨੇ ਲੰਘੇ ਦਿਨ ਤਿੱਬਤੀਅਨ ਧਾਰਮਿਕ ਗੁਰੂ ਦਲਾਈਲਾਮਾ ਦੇ ਪ੍ਰਤੀਨਿਧੀ ਨਾਲ ਮੁਲਾਕਾਤ ਕੀਤੀ, ਅਤੇ ਇਸ ਤੋਂ ਬਾਅਦ ਕੇਸ਼ਪ ਨੇ ਟਵੀਟ ਕੀਤਾ, ‘ਪਰਮ ਪਾਵਨ ਦਲਾਈ ਲਾਮਾ ਦੇ ਪ੍ਰਤੀਨਿਧੀ ਨਗੋਡੁਪ ਡੋਂਗਚੁੰਗ ਨਾਲ ਚਰਚਾ ਕੀਤੀ। ਅਮਰੀਕਾ ਧਾਰਮਿਕ ਆਜ਼ਾਦੀ ਅਤੇ ਤਿੱਬਤੀਆਂ ਦੀ ਵਿਲੱਖਣ ਸੱਖਿਆਚਾਰਕ ਅਤੇ ਭਾਸ਼ਾਈ ਪਛਾਣ ਦੀ ਸੁਰੱਖਿਆ ਦਾ ਸਮਰਥਨ ਕਰਦਾ ਹੈ ਅਤੇ ਸਾਰੇ ਲੋਕਾਂ ਦੇ ਬਰਾਬਰ ਅਧਿਕਾਰਾਂ ਲਈ ਦਲਾਈ ਲਾਮਾ ਦੇ ਦ੍ਰਿਸ਼ਟੀਕੋਣ ਦਾ ਸਨਮਾਨ ਕਰਦਾ ਹੈ।’ ਡੋਂਗਚੁੰਗ ਨਾਲ ਅਮਰੀਕੀ ਰਾਜਦੂਤ ਦੀ ਮੁਲਾਕਾਤ ਦੇ 2 ਹਫ਼ਤੇ ਪਹਿਲਾਂ ਚੁਣੀ ਗਈ ਤਿੱਬਤੀ ਸਰਕਾਰ ਦੇ ਅਧਿਕਾਰੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਭਾਰਤ ਯਾਤਰਾ ਦੌਰਾਨ ਵੀ ਮੁਲਾਕਾਤ ਕੀਤੀ ਸੀ।
ਅਮਰੀਕੀ ਦੂਤਘਰ ਦੇ ਨੁਮਾਇੰਦੇ ਦੀ ਦਲਾਈਲਾਮਾ ਦੇ ਪ੍ਰਤੀਨਿਧੀ ਨਾਲ ਬੈਠਕ

Comment here