ਅਜਬ ਗਜਬਖਬਰਾਂਦੁਨੀਆ

ਅਮਰੀਕੀ ਡਿਪਲੋਮੇਟਸ ਮਹਿਲਾਵਾਂ ਆਟੋ ਚਲਾ ਕੇ ਜਾਂਦੀਆਂ ਦਫ਼ਤਰ!

ਨਵੀਂ ਦਿੱਲੀ–ਦਿੱਲੀ ਵਿਚ ਸਰਕਾਰ ਤੋਂ ਮਿਲੀਆਂ ਬੁਲੇਟ ਪਰੂਫ ਗੱਡੀਆਂ ਛੱਡ ਅਮਰੀਕੀ ਦੂਤਾਵਾਸ ਦੀਆਂ 4 ਮਹਿਲਾ ਅਧਿਕਾਰੀ ਆਟੋ ਚਲਾਕੇ ਦਫ਼ਤਰ ਜਾਂਦੀਆਂ ਹਨ। ਐੱਨ. ਐੱਲ. ਮੇਸਨ, ਰੂਥ ਹੋਲਮਬਰਗ, ਸ਼ਰੀਨਜੇ ਕਿਟਰਮੈਨ ਅਤੇ ਜੇਨੀਫਰ ਬਾਇਵਾਟਰਸ ਦਾ ਕਹਿਣਾ ਹੈ ਕਿ ਆਟੋ ਚਲਾਉਣਾ ਮਜ਼ੇਦਾਰ ਹੀ ਨਹੀਂ, ਸਗੋਂ ਇਹ ਇਕ ਮਿਸਾਲ ਹੈ ਕਿ ਅਮਰੀਕੀ ਸੀਨੇਟਰ ਵੀ ਆਮ ਲੋਕਾਂ ਵਾਂਗ ਹੀ ਹਨ।
ਗੱਲਬਾਤ ਵਿਚ ਐੱਨ. ਐੱਲ. ਮੇਸਨ ਨੇ ਕਿਹਾ ਕਿ ਮੈਂ ਕਦੇ ਵੀ ਕਲੱਚ ਵਾਲੀਆਂ ਗੱਡੀਆਂ ਨਹੀਂ ਚਲਾਈਆਂ। ਮੈਂ ਹਮੇਸ਼ਾ ਆਟੋਮੈਟਿਕ ਕਾਰ ਹੀ ਚਲਾਉਂਦੀ ਹਾਂ, ਪਰ ਭਾਰਤ ਆਕੇ ਆਟੋ ਚਲਾਉਣਾ ਇਕ ਨਵਾਂ ਤਜ਼ਰਬਾ ਸੀ। ਜਦੋਂ ਮੈਂ ਪਾਕਿਸਤਾਨ ਵਿਚ ਸੀ ਓਦੋਂ ਮੈਂ ਵੱਡੀ ਅਤੇ ਸ਼ਾਨਦਾਰ ਬੁਲੇਟ ਪਰੂਫ ਗੱਡੀ ਵਿਚ ਘੁੰਮਦੀ ਸੀ। ਉਸੇ ਰਾਹੀਂ ਦਫ਼ਤਰ ਜਾਂਦੀ ਸੀ, ਪਰ ਜਦੋਂ ਮੈਂ ਬਾਹਰ ਆਟੋ ਦੇਖਦੀ ਸੀ ਤਾਂ ਲਗਦਾ ਸੀ ਕਿ ਇਕ ਵਾਰ ਤਾਂ ਇਸਨੂੰ ਚਲਾਉਣਾ ਹੈ। ਇਸ ਲਈ ਜਿਵੇਂ ਹੀ ਭਾਰਤ ਆਈ ਤਾਂ ਇਕ ਆਟੋ ਖ਼ਰੀਦ ਲਿਆ। ਮੇਰੇ ਨਾਲ ਰੂਥ, ਸ਼ਰੀਨ ਅਤੇ ਜੇਨੀਫਰ ਨੇ ਵੀ ਆਟੋ ਖ਼ਰੀਦੇ।
ਮੇਸਨ ਨੇ ਕਿਹਾ ਕਿ ਮੈਨੂੰ ਮੇਰੀ ਮਾਂ ਤੋਂ ਪ੍ਰੇਰਣਾ ਮਿਲੀ। ਉਹ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਚਾਂਸ ਲੈਣਾ ਸਿਖਾਇਆ. ਮੇਰੀ ਬੇਟੀ ਵੀ ਆਟੋ ਚਲਾਉਣਾ ਸਿੱਖ ਰਹੀ ਹੈ। ਮੈਂ ਆਟੋ ਦੀ ਪਰਸਨਲਾਈਜ ਕੀਤਾ ਹੈ। ਇਸ ਵਿਚ ਬਲੂਟੁੱਥ ਡਿਵਾਈਸ ਲਗਾ ਹੈ। ਇਸ ਵਿਚ ਟਾਈਗਰ ਪ੍ਰਿੰਟ ਵਾਲੇ ਪਰਦੇ ਵੀ ਲੱਗੇ ਹਨ।

Comment here