ਸਿਆਸਤਖਬਰਾਂਦੁਨੀਆ

ਅਮਰੀਕੀ ਕੰਪਨੀਆਂ ਦੇ ਸੀ ਈ ਓਜ਼ ਨਾਲ ਮੋਦੀ ਨੇ ਮੁਲਾਕਾਤ ਕੀਤੀ

ਵਾਸ਼ਿੰਗਟਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਵਿੱਚ ਅਮਰੀਕੀ ਟਾਪ 5 ਕੰਪਨੀਆਂ ਦੇ ਸੀ ਈ ਓਜ਼ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਦੋ ਭਾਰਤੀ ਅਮਰੀਕੀ ਹਨ। ਪੀ.ਐੱਮ. ਨੇ ਅਡੋਬ ਤੋਂ ਸ਼ਾਂਤਨੂ ਨਰਾਇਣ, ਜਨਰਲ ਐਟੋਮਿਕਸ ਤੋਂ ਵਿਵੇਕ ਲਾਲ, ਕੁਆਲਕਾਮ ਤੋਂ ਕ੍ਰਿਸਟੀਆਨੋ ਆਮੋਨ, ਫਸਟ ਸੋਲਰ ਦੇ ਮਾਰਕ ਵਿਡਮਾਰ ਅਤੇ ਬਲੈਕਸਟੋਨ ਦੇ ਸਟੀਫਨ ਏ ਸ਼ਵਾਰਜ਼ਮੈਨ ਨਾਲ ਮੁਲਾਕਾਤ ਕੀਤੀ। ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਉਨ੍ਹਾਂ ਦਾ ਮੁਲਾਕਾਤ ਦਾ ਪ੍ਰੋਗਰਾਮ ਹੈ। ਬੈਠਕ ਦੌਰਾਨ ਮੋਦੀ ਨੇ ਕੁਆਲਕਾਮ ਲਈ ਭਾਰਤ ਮੌਜੂਦ ਮੌਕਿਆਂ ’ਤੇ ਚਰਚਾ ਕੀਤੀ। ਇਸ ਤੋਂ ਬਾਅਦ ਸ਼੍ਰੀ ਏਮੋਨ ਨੇ ਭਾਰਤ ਵਿੱਚ 5ਜੀ ਅਤੇ ਹੋਰ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ। ਕੁਆਲਕਾਮ ਪ੍ਰਮੁੱਖ ਨਾਲ ਬੈਠਕ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ ਕਿ ਗੱਲਬਾਤ ਲਾਭਦਾਇਕ ਰਹੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਨਿਵੇਸ਼  ਦੇ ਵੱਡੇ ਮੌਕੇ ਪੇਸ਼ ਕੀਤੇ। ਏਮੋਨ 5ਜੀ ਅਤੇ ਹੋਰ ਡਿਜ਼ੀਟਲ ਤਕਨੀਕੀ ਦੇ ਖੇਤਰ ਵਿੱਚ ਭਾਰਤ ਨਾਲ ਕੰਮ ਕਰਨ ਦੀ ਇੱਛਾ ਜਤਾਈ।

Comment here