ਸਿਆਸਤਖਬਰਾਂਦੁਨੀਆ

ਅਮਰੀਕਾ ਸਾਡੇ ਬਾਰੇ ਗੁੰਮਰਾਹਕੁੰਨ ਸੋਚ ਬਦਲੇ-ਚੀਨ

ਬੀਜਿੰਗ– ਅਮਰੀਕਾ ਤੇ ਚੀਨ ਵਿਚਾਲੇ ਆਹਮੋ-ਸਾਹਮਣੇ ਦੀ ਉੱਚ ਪੱਧਰੀ ਗੱਲਬਾਤ ਸ਼ੁਰੂ ਹੋਣ ਦੇ ਦਰਮਿਆਨ ਚੀਨ ਨੇ ਅਮਰੀਕਾ ’ਤੇ ਦੋ-ਪੱਖੀ ਸਬੰਧੀ ਖੜੋਤ’ ਪੈਦਾ ਕਰਨ ਦਾ ਦੋਸ਼ ਲਾਇਆ। ‘ਸ਼ਿਨਹੁਆ’ ਮੀਡੀਆ ਹਲਕੇ ਮੁਤਾਬਕ ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੇਈ ਫੇਂਗ ਨੇ ਅਮਰੀਕਾ ਨੂੰ ‘ਆਪਣੀ ਬਹੁਤ ਜ਼ਿਆਦਾ ਗੁੰਮਰਾਹਕੁੰਨ ਸੋਚ ਤੇ ਖਤਰਨਾਕ ਨੀਤੀ ਨੂੰ ਬਦਲਣ’ ਦੀ ਅਪੀਲ ਕੀਤੀ।  ਸ਼ੀ ਨੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੇਂਡੀ ਸ਼ੇਰਮਨ ਨੂੰ ਕਿਹਾ ਕਿ ਚੀਨ ਤੇ ਅਮਰੀਕਾ ਦੇ ਸਬੰਧਾਂ ’ਚ ਖੜੋਤ ਇਸ ਲਈ ਹੈ ਕਿਉਂਕਿ ਕੁਝ ਅਮਰੀਕੀ ਚੀਨ ਨੂੰ ‘ਕਾਲਪਨਿਕ ਦੁਸ਼ਮਣ’ ਵਜੋਂ ਦਰਸਾਉਂਦੇ ਹਨ। ਸ਼ੇਰਮਨ ਨੇ ਅਮਰੀਕਾ ਤੇ ਚੀਨ ਦੇ ਸਬੰਧਾਂ ਦੇ ਇੰਚਾਰਜ ਫੇਂਗ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਤਿਆਨਜਿਨ ਸ਼ਹਿਰ ਦੇ ਰਿਜ਼ਾਰਟ ’ਚ ਬੰਦ ਕਮਰੇ ’ਚ ਵੱਖ-ਵੱਖ ਬੈਠਕਾਂ ’ਚ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ’ਤੇ ਚਰਚਾ ਕੀਤੀ। ਛੇ ਮਹੀਨੇ ਪਹਿਲਾਂ ਜੋਅ ਬਾਈਡੇਨ ਦੇ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਉਹ ਚੀਨ ਦੀ ਯਾਤਰਾ ਕਰਨ ਵਾਲੇ ਸਭ ਤੋਂ ਉੱਚੀ ਰੈਂਕ ਦੇ ਅਮਰੀਕੀ ਅਧਿਕਾਰੀ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰ ’ਚ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬਹੁਤ ਖਰਾਬ ਹੋ ਗਏ ਸਨ ਤੇ ਤਕਨਾਲੋਜੀ, ਸਾਈਬਰ ਸੁਰੱਖਿਆ, ਮਨੁੱਖੀ ਅਧਿਕਾਰਾਂ ਤੇ ਹੋਰ ਮਾਮਲਿਆਂ ’ਤੇ ਦੋਵਾਂ ਵਿਚਾਲੇ ਤਣਾਅ ਦੀ ਸਥਿਤੀ ਹੈ। ਵਾਂਗ ਨੇ ਹਾਲ ਹੀ ਵਿੱਚ ਅਮਰੀਕਾ ’ਤੇ ਦੋਸ਼ ਲਾਇਆ ਸੀ ਕਿ ਉਹ ਖੁਦ ਨੂੰ ਸਰਵਸ੍ਰੇਸ਼ਠ ਸਮਝਦਾ ਹੈ ਤੇ ਹੋਰ ਦੇਸ਼ਾਂ ’ਤੇ ਦਬਾਅ ਬਣਾਉਣ ਲਈ ਆਪਣੀ ਤਾਕਤ ਦੀ ਵਰਤੋਂ ਕਰਦਾ ਹੈ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਕਿਸੇ ਵਿਸ਼ੇਸ਼ ਮਾਮਲੇ ’ਤੇ ਚਰਚਾ ਕਰਨਾ ਨਹੀਂ ਹੈ, ਬਲਕਿ ਉੱਚ ਪੱਧਰੀ ਗੱਲਬਾਤ ਦਾ ਮਾਧਿਅਮ ਖੁੱਲ੍ਹਾ ਰੱਖਣਾ ਹੈ। ਬਾਈਡੇਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੀ ਅਕਤੂਬਰ ਦੇ ਆਖਿਰ ’ਚ ਰੋਮ ਵਿਚ ਜੀ-20 ਸ਼ਿਖਰ ਸੰਮੇਲਨ ਤੋਂ ਵੱਖ ਬੈਠਕ ਹੋ ਸਕਦੀ ਹੈ, ਜਿਸ ਤੋੰ ਦੋਵਾਂ ਮੁਲਕਾਂ ਦੇ ਸੰਬੰਧ ਸੁਧਰਨ ਦੀ ਆਸ ਬੱਝ ਰਹੀ ਹੈ।

Comment here