ਸਿਆਸਤਖਬਰਾਂਦੁਨੀਆ

ਅਮਰੀਕਾ ਵਲੋਂ ਸ਼ਿਨਜਿਆਂਗ ਤੋਂ ਦਰਾਮਦ ’ਤੇ ਰੋਕ ਤੋਂ ਚੀਨ ਔਖਾ

ਬੀਜਿੰਗ-ਚੀਨ ’ਤੇ ਪਿਛਲੇ ਕੁਝ ਸਾਲਾ ਤੋਂ ਅਮਰੀਕਾ, ਬ੍ਰਿਟੇਨ ਅਤੇ ਯੂਰਪੀਨ ਯੂਨੀਅਨ ਤੋਂ ਉਈਗਰ ਮੁਸਲਮਾਨਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ। ਚੀਨ ਦੀ ਸਰਕਾਰ ਨੇ ਅਮਰੀਕਾ ਦੇ ਉਸ ਕਾਨੂੰਨ ਦੀ ਨਿੰਦਾ ਕੀਤੀ ਜਿਸ ’ਚ ਸ਼ਿਨਜਿਆਂਗ ਸੂਬੇ ’ਚ ਉਈਗਰ ਮੁਸਲਮਾਨਾਂ ਤੋਂ ਬੰਧੂਆਂ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ’ਤੇ ਇਸ ਅਸਥਿਰ ਸੂਬੇ ਤੋਂ ਦਰਾਮਦ ਪਾਬੰਦੀ ਲਾਈ ਗਈ ਹੈ। ਉਸ ਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਅਤੇ ਉਸ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਵਾਲਾ ਦੱਸਿਆ। ਚੀਨ ਨੇ ਦੇਸ਼ ਦੇ ਉੱਤਰ-ਪੱਛਮੀ ਖੇਤਰ ’ਚ ਜ਼ਿਆਦਾਤਰ ਮੁਸਲਮਾਨ ਘੱਟ-ਗਿਣਤੀਆਂ ’ਤੇ ਜ਼ੁਲਮ ਕੀਤੇ ਜਾਣ ਦੀਆਂ ਸ਼ਿਕਾਇਤਾਂ ਨੂੰ ਖਾਰਿਜ ਕੀਤਾ ਅਤੇ ਉਨ੍ਹਾਂ ਨੂੰ ਝੂਠਾ ਕਰਾਰ ਦਿੱਤਾ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੀਤੇ ਵੀਰਵਾਰ ਨੂੰ ਇਕ ਬਿੱਲ ’ਤੇ ਦਸਤਖਤ ਕੀਤੇ ਜਿਸ ’ਚ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਉਸ ਵੇਲੇ ਤੱਕ ਸਾਮਾਨ ਦੀ ਦਰਾਮਦ ’ਤੇ ਰੋਕ ਪ੍ਰਬੰਧ ਹੈ ਜਦ ਤੱਕ ਕਾਰੋਬਾਰੀ ਇਹ ਸਾਬਤ ਨਹੀਂ ਕਰਦੇ ਕਿ ਮਾਲ ਬਿਨਾਂ ਬੰਧੂਆਂ ਮਜ਼ਦੂਰਾਂ ਦੇ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਇਸ ਨੂੰ ‘ਸੱਚਾਈ ਅਤੇ ਤੱਥਾਂ ਨੂੰ ਅੰਨ੍ਹਾ ਕਰਕੇ ਚੀਨ ਦੇ ਸ਼ਿਨਜਿਆਂਗ ਸੂਬੇ ’ਚ ਮਨੁੱਖੀ ਅਧਿਕਾਰ ਸੰਬੰਧੀ ਹਾਲਾਤ ਨੂੰ ਖਰਾਬ ਢੰਗ ਨਾਲ ਕਲੰਕਿਤ ਕਰਨ ਦੀ ਕੋਸ਼ਿਸ਼ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਬੰਧਾਂ ਨੂੰ ਸੰਲਾਚਿਤ ਕਰਨ ਵਾਲੇ ਬੁਨਿਆਦੀ ਨਿਯਮਾਂ ਦੀ ਗੰਭੀਰ ਉਲੰਘਣਾ ਕਰਦਾ ਹੈ ਅਤੇ ਇਹ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਹੈ। ਵਿਦੇਸ਼ੀ ਸਰਕਾਰਾਂ ਅਤੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ 10 ਲੱਖ ਤੋਂ ਜ਼ਿਆਦਾ ਉਈਗਰ ਅਤੇ ਹੋਰ ਘੱਟ-ਗਿਣਤੀਆਂ ਨੂੰ ਚੀਨ ਦੇ ਉੱਤਰ-ਪੱਛਮੀ ਸ਼ਿਨਜਿਆਂਗ ’ਚ ਕੈਂਪਾਂ ’ਚ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੀਨ ਦੇ ਅਧਿਕਾਰਾਂ ’ਤੇ ਜਬਰਦਸਤੀ ਗਰਭਪਾਤ, ਬੰਧੂਆਂ ਮਜ਼ਦੂਰੀ ਵਰਗੇ ਦੋਸ਼ ਲੱਗਦੇ ਰਹੇ ਹਨ। ਹਾਲਾਂਕਿ ਚੀਨ ਦੇ ਅਧਿਕਾਰੀਆਂ ਦਾ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਇਹ ਕਹਿਣਾ ਹੈ ਕਿ ਇਹ ਕੈਂਪ ਰੋਜ਼ਗਾਰ ਲਈ ਸਿਖਲਾਈ ਅਤੇ ਕੱਟੜਪੰਥ ਨੂੰ ਰੋਕਣ ਲਈ ਲਾਏ ਗਏ ਹਨ।

Comment here