ਅਪਰਾਧਸਿਆਸਤਖਬਰਾਂਦੁਨੀਆ

ਅਮਰੀਕਾ ਵਲੋਂ ਲੋੜ ਪੈਣ ਤੇ ਅਫਗਾਨ ਚ ਫੌਜੀ ਕਾਰਵਾਈ ਦੀ ਚਿਤਾਵਨੀ

ਵਾਸ਼ਿੰਗਟਨ- ਲੰਘੇ ਦਿਨ ਅਫਗਾਨਿਸਤਾਨ ਵਿਚੋਂ ਅਮਰੀਕਾ ਨੇ ਆਪਣੀਆਂ ਫੌਜਾਂ ਦੀ ਮੁਕੰਮਲ ਵਾਪਸੀ ਕਰ ਲਈ ਪਰ ਅਮਰੀਕਾ ਨੇ ਸਾਫ ਤੌਰ ’ਤੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ’ਚ ਮੌਜੂਦ ਇਸਲਾਮਿਕ ਸਟੇਟ-ਖੁਰਾਸਾਨ ’ਤੇ ਉਸ ਦੇ ਡਰੋਨ ਹਮਲੇ ਜਾਰੀ ਰਹਿਣਗੇ। ਅਮਰੀਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫ਼ੌਜ ਦੀ ਵਾਪਸੀ ਤੋਂ ਬਾਅਦ ਵੀ ਅਫ਼ਗਾਨਿਸਤਾਨ ’ਚ ਹਮਲਾ ਕਰਨ ਦੀ ਸਮਰੱਥਾ ਹੈ ਤੇ ਜਦੋਂ ਵੀ ਜ਼ਰੂਰਤ ਪਵੇਗੀ, ਇਸ ਸਮਰੱਥਾ ਦੀ ਵਰਤੋਂ ਕੀਤੀ ਜਾਵੇਗੀ। ਪੇਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਦੱਸਿਆ ਕਿ ਕਾਬੁਲ ਹਵਾਈ ਅੱਡੇ ਤੋਂ ਬਾਹਰ ਹਮਲੇ ਦੀ ਇਸਲਾਮਿਕ-ਸਟੇਟ-ਖੁਰਾਸਾਨ ਨੇ ਜ਼ਿੰਮੇਵਾਰੀ ਲਈ ਹੈ। ਅਸੀਂ ਆਪਣੀ ਕੌਮੀ ਹਿੱਤਾਂ ਦੀ ਸੁਰੱਖਿਆ ਤੇ ਬਚਾਅ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਅਸੀਂ ਭਵਿੱਖ ਲਈ ਆਪਣੀਆਂ ਉਨ੍ਹਾਂ ਸਾਰੀਆਂ ਸਮਰੱਥਾਵਾਂ ਨੂੰ ਬਣਾਈ ਰੱਖਾਂਗੇ, ਜੋ ਅਫ਼ਗਾਨਿਸਤਾਨ ’ਚ ਫ਼ੌਜ ਦੀ ਮੌਜੂਦਗੀ ਦੌਰਾਨ ਸਨ। ਜਦੋਂ ਵੀ ਜ਼ਰੂਰਤ ਹੋਵੇਗੀ, ਉਸ ਦੀ ਵਰਤੋਂ ਕੀਤ ਜਾਵੇਗੀ। ਕਿਰਬੀ ਦਾ ਬਿਆਨ ਰਾਸ਼ਟਰਪਤੀ ਜੋਅ ਬਾਇਡਨ ਦੇ ਸੰਬੋਧਨ ਤੋਂ ਬਾਅਦ ਆਇਆ ਹੈ। ਬਾਇਡਨ ਨੇ ਵੀ ਕਿਹਾ ਕਿ ਜੋ ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ, ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਨਹੀਂ ਛੱਡਿਆ ਜਾਵੇਗਾ। ਅਮਰੀਕਾ ਨੇ ਕਾਬੁਲ ਹਵਾਈ ਅਡੇ ਨਜ਼ਦੀਕ ਹੋਏ ਬੰਬ ਧਮਾਕਿਆਂ ਤੋਂ ਬਾਅਦ ਆਈ ਐਸ ਕੇ ਦੇ ਟਿਕਾਣਿਆਂ ਤੇ ਡਰੋਨ ਹਮਲੇ ਵੀ ਕੀਤੇ ਅਤੇ ਵਿਸਫੋਟਕ ਨਾਲ ਭਰੇ ਵਾਹਨ ਨੂੰ ਵੀ ਨਿਸ਼ਾਨਾ ਬਣਾਇਆ ਸੀ।

 

Comment here