ਸਿਆਸਤਖਬਰਾਂਖੇਡ ਖਿਡਾਰੀਦੁਨੀਆ

ਅਮਰੀਕਾ ਵਲੋਂ ਬੀਜਿੰਗ ਓਲੰਪਿਕ ਦਾ ਕੂਟਨੀਤਕ ਬਾਈਕਾਟ, ਚੀਨ ਨਰਾਜ਼

ਵਾਸ਼ਿੰਗਟਨ- ਦੋ ਮਹੀਨਿਆਂ ਬਾਅਦ ਸਰਦ ਰੁੱਤ ਓਲੰਪਿਕ ਸ਼ੁਰੂ ਹੋਣ ਜਾ ਰਹੇ ਹਨ। ਅਮਰੀਕੀ ਖਿਡਾਰੀਆਂ ਦੇ ਸਰਦ ਰੁੱਤ ਓਲੰਪਿਕ ‘ਚ ਹਿੱਸਾ ਲੈਣ ਦੀ ਉਮੀਦ ਹੈ। ਪਰ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਚੀਨ ਵਿੱਚ 2022 ਦੀਆਂ ਵਿੰਟਰ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕਰੇਗਾ।  ਵੈਸੇ ਅਮਰੀਕਾ ਵੱਲੋਂ ਅਜਿਹਾ ਕੋਈ ਫੈਸਲਾ ਲਏ ਜਾਣ ਦੀ ਸੰਭਾਵਨਾ ਕਾਫੀ ਪਹਿਲਾਂ ਤੋਂ ਲਗਾਈ ਜਾ ਰਹੀ ਸੀ।  ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ ਬਾਇਡਨ ਪ੍ਰਸ਼ਾਸਨ ਨੇ ਬੀਜਿੰਗ ‘ਚ ਹੋਣ ਵਾਲੀਆਂ ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ‘ਚ ਆਪਣੇ ਕਿਸੇ ਵੀ ਅਧਿਕਾਰਤ ਜਾਂ ਕੂਟਨੀਤਕ ਵਫਦ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਚੀਨ ਦੁਆਰਾ ਸ਼ਿਨਜਿਆਂਗ ਸੂਬੇ ਅਤੇ ਦੇਸ਼ ਵਿੱਚ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ ਅਤੇ ਅਮਰੀਕਾ ਨੇ ਇਸ ਦਾ ਵਿਰੋਧ ਨਹੀਂ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਚੀਨ ਅਮਰੀਕਾ ਦੇ ਇਸ ਫੈਸਲੇ ਤੋਂ ਖਫਾ ਹੈ।

Comment here