ਅਪਰਾਧਸਿਆਸਤਖਬਰਾਂਦੁਨੀਆ

ਅਮਰੀਕਾ ਵਲੋਂ ਤਾਲਿਬਾਨ ਨੂੰ ਇੱਕ ਵਾਰ ਫੇਰ ਜੰਗਬੰਦੀ ਲਈ ਸਹਿਮਤ ਹੋਣ ਦੀ ਅਪੀਲ

ਵਾਸ਼ਿੰਗਟਨ- ਅਫਗਾਨਿਸਤਾਨ ਵਿੱਚ ਤਾਲਿਬਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਿੰਸਕ ਹਮਲਿਆਂ ਦੀ ਨਿੰਦਾ ਕਰਦਿਆਂ ਅਮਰੀਕਾ ਨੇ ਇਸ ਅੱਤਵਾਦੀ ਸਮੂਹ ਨੂੰ ਸਥਾਈ ਜੰਗਬੰਦੀ ਲਈ ਸਹਿਮਤ ਹੋਣ ਦੀ ਅਪੀਲ ਕੀਤੀ ਹੈ। ਹਿੰਸਾ ਦੀ ਨਿੰਦਾ ਕਰਦੇ ਹੋਏ ਅਫਗਾਨਿਸਤਾਨ ਵਿਚ ਅਮਰੀਕੀ ਦੂਤਘਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ, ਅਸੀਂ ਅਫਗਾਨ ਸ਼ਹਿਰਾਂ ਖ਼ਿਲਾਫ਼ ਤਾਲਿਬਾਨ ਦੇ ਹਿੰਸਕ ਨਵੇਂ ਹਮਲੇ ਦੀ ਨਿੰਦਾ ਕਰਦੇ ਹਾਂ। ਇਸ ਵਿਚ ਅਫਗਾਨਿਸਤਾਨ ਦੇ ਨਿਮਰੋਜ ਸੂਬੇ ਦੀ ਰਾਜਧਾਨੀ ਜਰਾਂਜ ’ਤੇ ਗੈਰ-ਕਾਨੂੰਨੀ ਕਬਜ਼ਾ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜੋਜਨ ਸੂਬੇ ਦੀ ਰਾਜਧਾਨੀ ਸ਼ੇਬਰਘਨ ’ਤੇ ਹਮਲਾ ਅਤੇ ਹੇਲਮੰਦ ਅਤੇ ਸੂਬਾਈ ਰਾਜਧਾਨੀਆਂ ਵਿਚ ਲਸ਼ਕਸ ਗਾਹ ’ਤੇ ਕਬਜ਼ਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਸ਼ਾਮਲ ਹਨ। ਅਮਰੀਕੀ ਦੂਤਘਰ ਨੇ ਕਿਹਾ ਕਿ ਜ਼ਬਰਨ ਆਪਣਾ ਸ਼ਾਸਨ ਲਾਗੂ ਕਰਨ ਲਈ ਤਾਲਿਬਾਨ ਦੀ ਇਹ ਕਾਰਵਾਈ ਅਸਵੀਕਾਰਯੋਗ ਹੈ, ਜੋ ਕਿ ਦੋਹਾ ਸ਼ਾਂਤੀ ਪ੍ਰਕਿਰਿਆ ਵਿਚ ਗੱਲਬਾਤ ਦੇ ਸਮਝੌਤੇ ਦਾ ਸਮਰਥਨ ਕਰਨ ਦੇ ਉਸ ਦੇ ਦਾਅਵੇ ਦੇ ਉਲਟ ਹੈ। ਉਹ ਨਾਗਰਿਕਾਂ ਦੀ ਭਲਾਈ ਅਤੇ ਅਧਿਕਾਰਾਂ ਦੀ ਅਣਦੇਖੀ ਕਰ ਰਹੇ ਹਨ ਅਤੇ ਇਸ ਦੇਸ਼ ਦੇ ਮਨੁੱਖੀ ਸੰਕਟ ਨੂੰ ਹੋਰ ਖ਼ਰਾਬ ਕਰ ਦੇਣਗੇ। ਅਮਰੀਕਾ ਨੇ ਤਾਲਿਬਾਨ ਨੂੰ ਇਕ ਸਥਾਈ ਜੰਗਬੰਦੀ ਲਈ ਸਹਿਮਤ ਹੋਣ ਅਤੇ ਇਕ ਸਮਾਵੇਸ਼ੀ ਰਾਜਨੀਤਕ ਹੱਲ ਦਾ ਰਸਤਾ ਪੱਧਰਾ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸਾਰੇ ਅਫਗਾਨਾਂ ਨੂੰ ਲਾਭ ਪਹੁੰਚੇ। ਇਹ ਬਿਆਨ ਉਦੋਂ ਆਇਆ ਹੈ ਜਦੋਂ ਤਾਲਿਬਾਨ ਨੇ ਪਿਛਲੇ 3 ਦਿਨਾਂ ਤੋਂ ਤੀਜੀ ਸੂਬਾਈ ਰਾਜਧਾਨੀ ਕੁੰਦੁਜ ’ਤੇ ਕਬਜ਼ਾ ਕਰ ਲਿਆ ਹੈ ਪਰ ਸ਼ਹਿਰ ਵਿਚ ਅਜੇ ਵੀ ਲੜਾਈ ਜਾਰੀ ਹੈ। ਅਲ ਜਜੀਰਾ ਨੇ ਤਾਲਿਬਾਨ ਦੇ ਹਵਾਲੇ ਤੋਂ ਦੱਸਿਆ ਕਿ ਅੱਤਵਾਦੀ ਸਮੂਹ ਨੇ ਪੁਲਸ ਹੈਡਕੁਆਰਟਰ, ਰਾਜਪਾਲ ਦੇ ਕੰਪਲੈਕਸ ਅਤੇ ਸ਼ਹਿਰ ਦੀ ਜੇਲ੍ਹ ’ਤੇ ਕਬਜ਼ਾ ਕਰ ਲਿਆ ਹੈ।

Comment here