ਬ੍ਰਸੇਲਜ਼– ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ 2022 ਦੇ ਅੰਤ ਤੱਕ ਯੂਰਪੀਅਨ ਦੇਸ਼ਾਂ ਨੂੰ ਘੱਟੋ-ਘੱਟ 15 ਬਿਲੀਅਨ ਘਣ ਮੀਟਰ ਨਾਲ ਤਰਲ ਕੁਦਰਤੀ ਗੈਸ ਦੀ ਸਪਲਾਈ ਦੀ ਕੋਸ਼ਿਸ਼ ਕਰਨ ਅਤੇ ਵਧਾਉਣ ਲਈ ਇੱਕ ਸਮਝੌਤੇ ਦਾ ਐਲਾਨ ਕੀਤਾ । ਇਸਦਾ ਉਦੇਸ਼ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰਨਾ ਹੈ ਤਾਂ ਜੋ ਮਹਾਂਦੀਪ ਨੂੰ ਰੂਸੀ ਈਂਧਨ ਦੇ ਆਯਾਤ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕੀਤੀ ਜਾ ਸਕੇ। ਸਮਝੌਤੇ ਦੇ ਤਹਿਤ, ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ ਘੱਟੋ-ਘੱਟ 2030 ਤੱਕ 50 ਬਿਲੀਅਨ ਘਣ ਮੀਟਰ ਅਮਰੀਕੀ ਤਰਲ ਕੁਦਰਤੀ ਗੈਸ ਦੀ ਮੰਗ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਗੇ। ਰਾਸ਼ਟਰਪਤੀ ਜੋਅ ਬਿਡੇਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਸਮਝੌਤੇ ਦੀ ਘੋਸ਼ਣਾ ਕਰਨਗੇ, ਜਿਸ ਵਿੱਚ ਇੱਕ ਸੰਯੁਕਤ ਟਾਸਕ ਫੋਰਸ ਦਾ ਗਠਨ ਸ਼ਾਮਲ ਹੈ।
ਇਸ ਹਫ਼ਤੇ ਦੀ ਸ਼ੁਰੂਆਤ ‘ਚ ਵਾਨ ਡੇਰ ਲੇਯੇਨ ਨੇ ਕਿਹਾ ਸੀ ਕਿ ਅਸੀਂ ਅਗਲੀਆਂ ਦੋ ਸਰਦੀਆਂ ਲਈ ਵਾਧੂ ਸਪਲਾਈ ਨੂੰ ਲੈ ਕੇ ਵਚਨਬੱਧ ਕਾਇਮ ਰੱਖਣ ਦਾ ਟੀਚਾ ਬਣਾ ਰਹੇ ਹਨ। ਬਾਈਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਵਿਨ ਨੇ ਵੀ ਹਾਲ ‘ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਮਰੀਕਾ ਯੂਰਪ ‘ਚ ਗੈਸ ਦੀ ਸਪਲਾਈ ਨੂੰ ‘ਜਲਦੀ ਵਧਾਉਣਾ’ ਚਾਹੁੰਦਾ ਹੈ। ਰੂਸ ਲਈ ਈਂਧਨ ਆਮਦਨ ਦਾ ਇਕ ਵੱਡਾ ਸਰੋਤ ਹੈ। ਯੂਰਪੀਅਨ ਯੂਨੀਅਨ ‘ਚ ਇਸਤੇਮਾਲ ਹੋਣ ਵਾਲੀ ਲਗਭਗ 40 ਫੀਸਦੀ ਕੁਦਰਤੀ ਗੈਸ ਰੂਸ ਤੋਂ ਸਪਲਾਈ ਕੀਤੀ ਜਾਂਦੀ ਹੈ। ਬ੍ਰਸੇਲਜ਼ ਦੀ ਯਾਤਰਾ ਤੋਂ ਬਾਅਦ ਬਾਈਡੇਨ ਪੋਲੈਂਡ ਦੇ ਰੇਜੇਸਜਾਵ ਜਾਣਗੇ ਜਿਥੇ ਅਮਰੀਕੀ ਫੌਜੀ ਵੀ ਤਾਇਨਾਤ ਹਨ। ਇਹ ਸਥਾਨ ਯੂਕ੍ਰੇਨ ਦੀ ਸਰਹੱਦ ਤੋਂ ਸਿਰਫ਼ ਇਕ ਘੰਟੇ ਦੀ ਦੂਰੀ ‘ਤੇ ਹਨ। ਬਾਈਡੇਨ ਯੂਕ੍ਰੇਨ ਦੇ ਸ਼ਰਨਾਰਥੀਆਂ ਅਤੇ ਹੁਣ ਵੀ ਦੇਸ਼ ਦੇ ਅੰਦਰ ਫਸੇ ਲੋਕਾਂ ਨੂੰ ਲੈ ਕੇ ਮਨੁੱਖੀ ਪਹਿਲ ਦੀ ਜਾਣਕਾਰੀ ਲੈਣਗੇ। ਬਾਈਡੇਨ ਪੋਲੈਂਡ ਦੇ ਫੌਜੀਆਂ ਨਾਲ ਤਾਇਨਾਤ ਅਮਰੀਕੀ ਫੌਜ ਦੇ 82ਵੀਂ ਏਅਰਬੋਰਨ ਡਿਵੀਜ਼ਨ ਦੇ ਫੌਜੀ ਮੁਲਾਜ਼ਮਾਂ ਨਾਲ ਵੀ ਮੁਲਾਕਾਤ ਕਰਨਗੇ।
Comment here