ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ਯੂਰਪੀ ਦੇਸ਼ਾਂ ਦੇ ਸਹਿਯੋਗ ਨਾਲ ਚੀਨ ਨੂੰ ਘੇਰਨ ਦੀ ਤਿਆਰੀ ’ਚ

ਵਾਸ਼ਿੰਗਟਨ-ਚੀਨ ਨੂੰ ਝਟਕਾ ਦੇਣ ਲਈ ਅਮਰੀਕਾ ਯੋਜਨਾ ਬਣਾ ਰਿਹਾ ਹੈ। ਅਮਰੀਕਾ ਹੁਣ ਭਾਰਤ ਵਾਂਗ ਸੈਮੀਕੰਡਕਟਰ ਬਣਾਏਗਾ। ਅਮਰੀਕਾ ਦੇ ਇਸ ਕਦਮ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਸੈਮੀਕੰਡਕਟਰਾਂ ਦੇ ਮਾਮਲੇ ‘ਚ ਚੀਨ ‘ਤੇ ਨਿਰਭਰਤਾ ਘੱਟ ਜਾਵੇਗੀ। ਬਿਡੇਨ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਇਸ ਨਾਲ ਸਬੰਧਤ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਅਮਰੀਕਾ ਨੇ ਚੀਨ ਦੇ ਖਿਲਾਫ ਇਕ ਹੋਰ ਸਖਤ ਕਦਮ ਚੁੱਕਦੇ ਹੋਏ ਉਸਦੀਆਂ ਮੈਮੋਰੀ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਨੂੰ ਖ਼ਾਸ ਸੂਚੀ ਵਿਚ ਪਾ ਦਿੱਤਾ ਹੈ।
ਅਜਿਹੇ ‘ਚ ਅਮਰੀਕਾ ਚੀਨ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਇਸ ਸਬੰਧ ਵਿਚ ਯੂਰਪੀ ਦੇਸ਼ਾਂ ਤੋਂ ਵੀ ਸਹਿਯੋਗ ਮੰਗਿਆ ਹੈ। ਵਾਸ਼ਿੰਗਟਨ ਨੇ ਕਿਹਾ ਹੈ ਕਿ ਅਮਰੀਕਾ ਵਾਂਗ ਪੱਛਮੀ ਦੇਸ਼ਾਂ ਨੂੰ ਵੀ ਚੀਨ ਦੇ ਸੈਮੀਕੰਡਕਟਰ ਦੇ ਮਾਮਲੇ ‘ਚ ਸਖਤੀ ਕਰਨੀ ਚਾਹੀਦੀ ਹੈ। ਅਮਰੀਕਾ ਨੇ ਚੀਨੀ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕਾ ਨੂੰ ਡਰ ਹੈ ਕਿ ਜੇਕਰ ਇਸ ਮਾਮਲੇ ਵਿਚ ਪੱਛਮੀ ਦੇਸ਼ਾਂ ਦਾ ਸਹਿਯੋਗ ਨਾ ਮਿਲਿਆ ਤਾਂ ਉਸ ਦੀ ਯੋਜਨਾ ਅਸਫਲ ਹੋ ਜਾਵੇਗੀ। ਇਸ ਲਈ ਉਸ ਨੇ ਕੂਟਨੀਤਕ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਧਿਆਨ ਯੋਗ ਹੈ ਕਿ ਅਮਰੀਕਾ ਤੋਂ ਪਹਿਲਾਂ ਭਾਰਤ ਵੀ ਚੀਨ ਖਿਲਾਫ ਅਜਿਹਾ ਕਦਮ ਚੁੱਕ ਚੁੱਕਾ ਹੈ। ਚੀਨ ਦੇ ਖਿਲਾਫ ਬਣੇ ਮਾਹੌਲ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਦੇਸ਼ ‘ਚ ਸੈਮੀਕੰਡਕਟਰ ਹੱਬ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਤਾਈਵਾਨ ਦੀ ਮਦਦ ਨਾਲ ਦੇਸ਼ ਦੇ ਅੰਦਰ ਸੈਮੀਕੰਡਕਟਰ ਫੈਕਟਰੀਆਂ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮੋਦੀ ਸਰਕਾਰ ਦਾ ਟੀਚਾ ਹੈ ਕਿ ਭਾਰਤ ਸੈਮੀਕੰਡਕਟਰਾਂ ਦੇ ਮਾਮਲੇ ਵਿੱਚ ਆਤਮ ਨਿਰਭਰ ਬਣ ਜਾਵੇ। ਮੋਦੀ ਸਰਕਾਰ ਦਾ ਇਹ ਕਦਮ ਚੀਨ ਲਈ ਵੱਡਾ ਝਟਕਾ ਹੈ। ਹੁਣ ਭਾਰਤ ਦੀ ਤਰਜ਼ ‘ਤੇ ਬਿਡੇਨ ਪ੍ਰਸ਼ਾਸਨ ਨੇ ਵੀ ਇਹ ਕਦਮ ਚੁੱਕਿਆ ਹੈ।
ਦਰਅਸਲ, ਅਮਰੀਕਾ ਇਨ੍ਹਾਂ ਕੰਪਨੀਆਂ ਦੇ ਸੰਚਾਲਨ ਦੀ ਜਾਂਚ ਕਰਨਾ ਚਾਹੁੰਦਾ ਹੈ, ਚੀਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਚੀਨ ਦੇ ਇਸ ਰਵੱਈਏ ਕਾਰਨ ਬਿਡੇਨ ਪ੍ਰਸ਼ਾਸਨ ਨੇ ਇਨ੍ਹਾਂ 30 ਕੰਪਨੀਆਂ ਨੂੰ ਅਣ-ਪ੍ਰਮਾਣਿਤ ਸੂਚੀ ਵਿੱਚ ਪਾ ਦਿੱਤਾ ਹੈ। ਅਮਰੀਕਾ ਦੇ ਇਸ ਕਦਮ ਨਾਲ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਇਨ੍ਹਾਂ ਚੀਨੀ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।

Comment here