ਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਅਮਰੀਕਾ-ਭਾਰਤ ਵਪਾਰਕ ਸੰਬੰਧ ਮਜਬੂਤ-ਸੰਧੂ

ਨਵੀਂ ਦਿੱਲੀ-ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੰਡੀਆਨਾ ਗਲੋਬਲ ਇਕੋਨਾਮਿਕ ਸਮਿਟ ਦੌਰਾਨ ਇੰਡੀਆਨਾ ਇੰਡੀਆ ਬਿਜਨੈੱਸ ਕੌਂਸਲ, ਇੰਟਰਨੈਸ਼ਨਲ ਮਾਰਕੀਟਪਲੇਸ ਕੋਏਲਿਸ਼ਨ ਇੰਡੀਆ ਐਸੋਸੀਏਸ਼ਨ ਆਫ ਇੰਡੀਆਨਾਪੋਲਿਸ ਅਤੇ ਇੰਡੀਆਨਾਪੋਲਿਸ ਹੈ ਦਰਾਬਾਦ ਸਿਸਟਰ ਸਿਟੀ ਕਮੇਟੀ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਵਿਚ ਵੀ ਹਿੱਸਾ ਲਿਆ।
ਇਸ ਮੌਕੇ ਉਨ੍ਹਾਂ ਨੇ ਡੇਨਮਾਰਕ ਦੀ ਮਸ਼ਹੂਰ ਗਾਇਕਾ ਅਨੀਤਾ ਲੇਰਚੇ ਵੱਲੋਂ ਸਿੱਖ ਭਗਤੀ ਸੰਗੀਤ ਦਾ ਇਕ ਅਦਭੁੱਤ ਗਾਇਨ ਪੇਸ਼ ਕੀਤਾ ਗਿਆ, ਜਿਸ ਨੂੰ ਸੁਣ ਕੇ ਤਰਨਜੀਤ ਸੰਧੂ ਮੰਤਰਮੁਗਧ ਹੋ ਗਏ। ਉਨ੍ਹਾਂ ਨੇ ਲੇਰਚੇ ਦੇ ਗਾਇਕ ਦੀ ਸ਼ਲਾਘਾ ਵੀ ਕੀਤੀ। ਉਹ ਪੰਜਾਬੀ ਵਿਚ ਇਕੱਲੀ ਐਲਬਮ ਬਣਾਉਣ ਵਾਲੀ ਪੱਛਮ ਦੀ ਪਹਿਲੀ ਗੈਰ-ਏਸ਼ੀਆਈ ਔਰਤ ਹੈ। ਸੰਧੂ ਨੇ ਇਸ ਮੌਕੇ ’ਤੇ ਹਾਜ਼ਰ ਅਪ੍ਰਵਾਸੀ ਭਾਰਤੀਆਂ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਾਪਰਕ ਸਰਗਰਮੀਆਂ ਅਤੇ ਦੋਨੋਂ ਦੇਸ਼ਾਂ ਦੇ ਦੋਸਤੀ ਵਾਲੇ ਸਬੰਧਾਂ ’ਤੇ ਰੋਸ਼ਨੀ ਪਾਈ।
ਸੰਧੂ ਨੇ ਦੱਸਿਆ ਕਿ ਕਿਵੇਂ ਦੋਨੋਂ ਦੇਸ਼ ਵਿਗਿਆਨ, ਦਵਾਈਆਂ, ਵਪਾਰ ਅਤੇ ਵਿਨਿਯਮ, ਸਿੱਖਿਆ ਅਤੇ ਟੈਕਨਾਲੌਜੀ ਖੇਤਰ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋ ਪ੍ਰਮੁੱਖ ਲੋਕਤਾਂਤਰਿਕ ਦੇਸ਼ਾਂ ਵਿਚਾਲੇ ਦੋਸਤੀ ਦੇ ਹੋਰ ਵਿਸਤਾਰ ਲਈ ਇਕ ਬਹੁਤ ਹੀ ਆਸ਼ਾਵਾਦੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਸਾਲ ਕਈ ਮੋਰਚਿਆਂ ’ਤੇ ਅਮਰੀਕਾ ਅਤੇ ਭਾਰਤ ਰਸਮੀ ਹਿਤ ਦੇ ਕਈ ਖੇਤਰਾਂ ਵਿਚ ਇਕੱਠੇ ਕੰਮ ਕਰਨਗੇ। ਅਮਰੀਕੀ ਸੀਨੇਟਰ ਟਾਡ ਜੰਗ, ਉਪ ਮੇਅਰ ਜੂਡਿਥ ਥਾਮਸ, ਇੰਡੀਆਨਾ ਦੇ ਕਈ ਵਿਧਾਇਕ, ਭਾਰਤ ਦੇ ਕੌਂਸਲੇਟ ਜਨਰਲ ਰਣਜੀਤ ਸਿੰਘ ਤੇ ਮੈਕਸੀਕੋ ਦੇ ਕੌਂਸਲ ਜਨਰਲ ਲੁਈਸ ਫ੍ਰੇਂਕੋ ਵੀ ਸਮਾਰੋਹ ਵਿਚ ਸ਼ਾਮਲ ਸਨ।ਸਮਾਰੋਹ ਤੋਂ ਬਾਅਦ ਡਿਨਰ ਦਾ ਵੀ ਆਯੋਜਨ ਕੀਤਾ ਗਿਆ ਸੀ।

Comment here