ਨਿਊਯਾਰਕ-ਅਮਰੀਕਾ ਵਿਖੇ ਕੈਲੀਫੋਰਨੀਆ ਸ਼ਹਿਰ ਵਿਚ ਇਕ 29 ਸਾਲਾ ਪੰਜਾਬੀ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ‘ਤੇ ਆਪਣੀ ਪ੍ਰੇਮਿਕਾ ਨੂੰ ਕਤਲ ਕਰਨ ਦੇ ਦੋਸ਼ ਲਗਾਏ ਗਨ। ਪੰਜਾਬੀ ਨੇ ਇੱਕ ਪਾਰਕਿੰਗ ਗੈਰੇਜ ਵਿੱਚ ਆਪਣੀ ਪ੍ਰੇਮਿਕਾ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸਿਮਰਨਜੀਤ ਨੂੰ ਪਿਛਲੇ ਹਫ਼ਤੇ ਪੁਲਸ ਵੱਲੋਂ ਸ਼ੱਕ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੂੰ ਸ਼ੱਕ ਸੀ ਕਿ ਉਸ ਨੇ ਰੋਜ਼ਵਿਲੇ ਸ਼ਹਿਰ ਵਿੱਚ ਗੈਲੇਰੀਆ ਮਾਲ ਦੇ ਪੰਜ ਮੰਜ਼ਿਲਾ ਪਾਰਕਿੰਗ ਗੈਰੇਜ ਵਿੱਚ ਆਪਣੀ 34 ਸਾਲਾ ਪ੍ਰੇਮਿਕਾ ਦਾ ਕਤਲ ਕੀਤਾ ਸੀ।
ਸੀਬੀਐਸ ਨਿਊਜ਼ ਦੀ ਰਿਪੋਰਟ ਅਨੁਸਾਰ ਜੋੜਾ ਇਕੱਠੇ ਮਾਲ ਵਿੱਚ ਪਹੁੰਚਿਆ ਸੀ ਅਤੇ ਸ਼ਨੀਵਾਰ ਸਵੇਰੇ ਔਰਤ ਦਾ ਕਤਲ ਕਰਨ ਤੋਂ ਬਾਅਦ, ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੇ ਕਾਰ ਦੇ ਅੰਦਰ ਬੰਦੂਕ ਛੱਡ ਦਿੱਤੀ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ। ਪੁਲਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਦੀ ਮਦਦ ਨਾਲ ਸ਼ੱਕੀ ਨੂੰ ਬਹੁਤ ਜਲਦੀ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਨੇ ਕਿਹਾ ਕਿ ਇਸ ਮਾਮਲੇ ਵਿਚ ਇਕ ਦੂਜੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਛੱਡ ਦਿੱਤਾ ਗਿਆ।
ਅਮਰੀਕਾ : ਪ੍ਰੇਮਿਕਾ ਦੇ ਕਤਲ ਦੇ ਦੋਸ਼ ‘ਚ ਸਿੱਖ ਪੰਜਾਬੀ ਗ੍ਰਿਫ਼ਤਾਰ

Comment here