ਵਾਸ਼ਿੰਗਟਨ-ਯੂਐਸ ਦੇ ਖਜ਼ਾਨਾ ਵਿਭਾਗ ਨੇ ਵੀਰਵਾਰ ਨੂੰ ਯੂਕਰੇਨ ਉੱਤੇ ਹਮਲੇ ਵਿੱਚ ਰੂਸ ਦੀ ਮਦਦ ਕਰਨ ਦੇ ਦੋਸ਼ ਵਿੱਚ ਚਾਰ ਯੂਕਰੇਨੀ ਅਧਿਕਾਰੀਆਂ ਉੱਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਵਿੱਚੋਂ ਦੋ – ਤਰਾਸ ਕੋਜ਼ਾਕ ਅਤੇ ਓਲੇਹ ਵੋਲੋਸ਼ਿਨ – ਸੰਸਦ ਦੇ ਮੌਜੂਦਾ ਮੈਂਬਰ ਹਨ ਅਤੇ ਦੋ ਹੋਰ ਸਾਬਕਾ ਸਰਕਾਰੀ ਅਧਿਕਾਰੀ ਹਨ। ਅਮਰੀਕੀ ਖਜ਼ਾਨਾ ਮੰਤਰਾਲੇ ਮੁਤਾਬਕ ਇਹ ਚਾਰੇ ਰੂਸ ਦੀ ਖੁਫੀਆ ਏਜੰਸੀ ਐਫ ਐਸ ਬੀ ਦੇ ਨਾਲ ਮਿਲ ਕੇ ਗਲਤ ਜਾਣਕਾਰੀ ਫੈਲਾਉਣ ‘ਚ ਸ਼ਾਮਲ ਹਨ। ਪਾਬੰਦੀਆਂ ਲਗਾਉਣ ਤੋਂ ਇੱਕ ਦਿਨ ਪਹਿਲਾਂ, ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਮਾਸਕੋ ਯੂਕਰੇਨ ‘ਤੇ ਦੁਬਾਰਾ ਹਮਲਾ ਕਰ ਸਕਦਾ ਹੈ। ਬਾਇਡੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਲਾ ਹੋਇਆ ਤਾਂ ਰੂਸ ਨੂੰ ਗਲੋਬਲ ਬੈਂਕਿੰਗ ਪ੍ਰਣਾਲੀ ਤੋਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕਾ ਨੇ ਰੂਸ ਦੀ ਮਦਦ ਕਰਨ ਵਾਲੇ ਯੂਕਰੇਨੀ ਅਧਿਕਾਰੀਆਂ ‘ਤੇ ਲਾਈਆਂ ਪਾਬੰਦੀਆਂ

Comment here