ਵਾਸ਼ਿੰਗਟਨ-ਪਿਛਲੇ ਸਾਲ 24 ਫਰਵਰੀ ਨੂੰ ਰੂਸ ਨੇ ਯੂਕ੍ਰੇਨ ਖ਼ਿਲਾਫ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ ਲੜਾਈ ਵਿਚ ਮਦਦ ਲਈ ਯੂਕ੍ਰੇਨ ਨੂੰ 3.75 ਅਰਬ ਡਾਲਰ ਤੋਂ ਵੱਧ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਕੁੱਲ ਅਮਰੀਕੀ ਫੌਜੀ ਸਹਾਇਤਾ ਵੱਧ ਕੇ 24.9 ਅਰਬ ਡਾਲਰ ਹੋ ਗਈ ਹੈ। ਹਾਲੀਆ ਸਹਾਇਤਾ ਵਿੱਚ ਪਹਿਲੀ ਵਾਰ ਯੂਕ੍ਰੇਨੀ ਫੌਜ ਲਈ 50 M2-A2 ਬ੍ਰੈਡਲੇ ਬਖ਼ਤਰਬੰਦ ਵਾਹਨ ਸ਼ਾਮਲ ਕੀਤੇ ਜਾਣਗੇ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਇਹ ਬਖ਼ਤਰਬੰਦ ਵਾਹਨ ਇਕ ਇਨਫੈਂਟਰੀ ਬਟਾਲੀਅਨ ਲਈ ਕਾਫ਼ੀ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਕਿਹਾ, “2023 ਦੇ ਪਹਿਲੇ ਹਫ਼ਤੇ ਵਿਚ ਅਮਰੀਕਾ, ਯੂਕ੍ਰੇਨ ਅਤੇ ਆਪਣੇ ਯੂਰਪੀ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਖੜੇ ਹੋਣ ਦੇ ਆਪਣੇ ਵਿਚਾਰ ‘ਤੇ ਦ੍ਰਿੜਤਾ ਨਾਲ ਡਟੇ ਰਹੇ ਅਤੇ 3.75 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ।” ਇਸ ਸਹਾਇਤਾ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਸਕਿਓਰਿਟੀਜ਼ ਤੋਂ ਯੂਕ੍ਰੇਨ ਨੂੰ ਤੁਰੰਤ ਦਿੱਤੀ ਜਾਣ ਵਾਲੀ 2.85 ਅਰਬ ਅਮਰੀਕੀ ਡਾਲਰ ਦੀ ਨਿਕਾਸੀ ਅਤੇ ਲੰਬੇ ਸਮੇਂ ਦੀ ਸਮਰੱਥਾ ਨਿਰਮਾਣ ਅਤੇ ਯੂਕ੍ਰੇਨ ਦੀ ਫੌਜ ਦੇ ਆਧੁਨਿਕੀਕਰਨ ਦਾ ਸਮਰਥਨ ਕਰਨ ਲਈ ਵਿਦੇਸ਼ੀ ਫੌਜੀ ਫੰਡਿੰਗ ਵਿੱਚ 22.5 ਕਰੋੜ ਡਾਲਰ ਦੀ ਸਹਾਇਤਾ ਸ਼ਾਮਲ ਹੈ। ਇਸ ਵਿੱਚ ਯੂਰਪੀਅਨ ਭਾਈਵਾਲਾਂ ਅਤੇ ਸਹਿਯੋਗੀਆਂ ਲਈ ਵਿਦੇਸ਼ੀ ਫੌਜੀ ਫੰਡਿੰਗ ਵਿੱਚ 68.2 ਕਰੋੜ ਡਾਲਰ ਵੀ ਸ਼ਾਮਲ ਹੈ।
ਅਮਰੀਕਾ ਨੇ ਯੂਕ੍ਰੇਨ ਲਈ ਫੌਜੀ ਸਹਾਇਤਾ ਦਾ ਕੀਤਾ ਐਲਾਨ

Comment here