ਕੀਵ-ਕਈ ਦੇਸ਼ ਰੂਸ ਖ਼ਿਲਾਫ਼ ਇਸ ਜੰਗ ਵਿਚ ਯੂਕ੍ਰੇਨ ਦਾ ਸਾਥ ਦੇ ਰਹੇ ਹਨ। ਹਥਿਆਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਨੇ ਯੂਕ੍ਰੇਨ ਨੂੰ ਸਭ ਤੋਂ ਵੱਧ ਹਥਿਆਰ ਮੁਹੱਈਆ ਕਰਵਾਏ ਹਨ। ਇਸ ਜੰਗ ਵਿਚ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਭੇਜੇ ਗਏ ਹਥਿਆਰਾਂ ਦੀ ਸੂਚੀ ਸਾਹਮਣੇ ਆਈ ਹੈ। ਪੈਂਟਾਗਨ ਵੱਲੋਂ ਜਾਰੀ ਇਕ ਸੂਚੀ ਮੁਤਾਬਕ ਅਮਰੀਕਾ ਨੇ ਯੂਕ੍ਰੇਨ ਨੂੰ ਵੱਡੀ ਗਿਣਤੀ ਵਿਚ ਹਥਿਆਰ ਮੁਹੱਈਆ ਕਰਵਾਏ ਹਨ। ਹੁਣ ਤਕ ਅਮਰੀਕਾ ਨੇ ਛੋਟੇ ਹਥਿਆਰ ਦੇ ਗੋਲਾ ਬਾਰੂਦ ਅਤੇ ਗ੍ਰਨੇਡ ਦੇ 30 ਕਰੋੜ ਤੋਂ ਵੱਧ ਰਾਊਂਡ ਯੂਕ੍ਰੇਨ ਨੂੰ ਦਿੱਤੇ ਹਨ। ਤੋਪਾਂ ਵਾਸਤੇ 155 ਐਮਐਮ ਦੇ 20 ਲੱਖ ਦੇ ਕਰੀਬ ਆਰਟੀਕਲਰੀ ਰਾਊਂਡ ਭੇਜੇ ਜਾ ਚੁੱਕੇ ਹਨ। ਹੁਣ ਤਕ 155 ਐਮਐਮ ਦੇ 198 ਹਾਵਿਟਜ਼ਰ ਵੀ ਅਮਰੀਕਾ ਨੇ ਦਿੱਤੇ ਹਨ।
250 ਮੀਲੀਅਨ ਡਾਲਰ ਦੇ ਹੋਰ ਹਥਿਆਰ ਭੇਜਣ ਦਾ ਕੀਤਾ ਐਲਾਨ
ਇਸੇ ਹਫ਼ਤੇ ਅਮਰੀਕਾ ਨੇ ਯੂਕ੍ਰੇਨ ਨੂੰ 250 ਮੀਲੀਅਨ ਡਾਲਰ ਦੇ ਹੋਰ ਹਥਿਆਰ ਭੇਜਣ ਦਾ ਐਲਾਨ ਵੀ ਕੀਤਾ ਹੈ। ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਵ੍ਹਾਈਟ ਹਾਊਸ ਦੀ ਤਰਜਮਾਨ ਕੈਰੀਨ ਜੀਨ-ਪੀਅਰੇ ਨੇ ਕਿਹਾ ਸੀ ਕਿ ਇਹ ਪੈਕੇਜ ਯੂਕਰੇਨੀ ਬਲਾਂ ਨੂੰ ਜੰਗ ਦੇ ਮੈਦਾਨ ਵਿਚ ਮਦਦ ਕਰੇਗਾ ਅਤੇ ਇਸ ਦੀ ਹਵਾਈ ਰੱਖਿਆ ਦਾ ਸਮਰਥਨ ਕਰੇਗਾ ਕਿਉਂਕਿ ਰੂਸ ਯੂਕ੍ਰੇਨ ਦੇ ਲੋਕਾਂ ਦੇ ਖਿਲਾਫ ਬੇਰਹਿਮੀਨਾਲ ਹਮਲੇ ਕਰਨਾ ਜਾਰੀ ਰੱਖ ਰਿਹਾ ਹੈ, ਜਿਸ ਵਿਚ ਪਿਛਲੇ ਹਫਤੇ ਹੋਏ ਹਮਲਿਆਂ ਵੀ ਸ਼ਾਮਲ ਹਨ। ਵਿਦੇਸ਼ ਵਿਭਾਗ ਨੇ ਕਿਹਾ ਕਿ ਪੈਕੇਜ ਵਿਚ ਏਅਰ ਡਿਫੈਂਸ ਲਈ ਏਆਈਐੱਮ-9ਐੱਮ ਮਿਜ਼ਾਈਲਾਂ, ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ ਬਾਰੂਦ, 155 ਐਮਐਮ ਅਤੇ 105 ਐਮਐਮ ਤੋਪਖਾਨਾ ਗੋਲਾ ਬਾਰੂਦ ਅਤੇ ਛੋਟੇ ਹਥਿਆਰਾਂ ਦੇ 30 ਲੱਖ ਤੋਂ ਵੱਧ ਰਾਊਂਡ ਸ਼ਾਮਲ ਹਨ। ਇਸ ਤੋਂ ਇਲਾਵਾ ਯੂਕ੍ਰੇਨ ਦੇ ਫ਼ੌਜੀਆਂ ਦੀ ਸੁਰੱਖਿਆ ਵਾਸਤੇ ਸਰੀਰ ਦੇ ਕਵਚ ਤੇ ਹੈਲਮੇਟ ਦੇ 1 ਲੱਖ ਤੋਂ ਵੱਧ ਸੈੱਟ ਭੇਜੇ ਜਾ ਚੁੱਕੇ ਹਨ।
Comment here