ਸਿਆਸਤਖਬਰਾਂਦੁਨੀਆ

ਅਮਰੀਕਾ ਨੇ ਚੀਨੀ ਭਾਸ਼ਾ ਪ੍ਰੋਗਰਾਮ ਬੀਜਿੰਗ ਤੋਂ ਤਾਈਵਾਨ ਕੀਤਾ ਟਰਾਂਸਫਰ

ਵਾਸ਼ਿੰਗਟਨ-ਬੀਤੇ ਦਿਨੀਂ ਹਾਰਵਰਡ ਯੂਨੀਵਰਸਿਟੀ ਨੇ ਚੀਨੀ ਭਾਸ਼ਾ ਦੇ ਪ੍ਰੋਗਰਾਮ ਨੂੰ ਬੀਜਿੰਗ ਤੋਂ ਹਟਾ ਕੇ ਤਾਈਵਾਨ ਟਰਾਂਸਫਰ ਕਰ ਦਿੱਤਾ ਹੈ। ਹਾਰਵਰਡ-ਬੀਜਿੰਗ ਦੀ ਨਿਰਦੇਸ਼ਕ ਜੇਨੀਅਫ ਲਿਊ ਨੇ ਦੱਸਿਆ ਦੀ ਚੀਨੀ ਭਾਸ਼ਾ ਪ੍ਰੋਗਰਾਮ ਨੂੰ ਬੀਜਿੰਗ ਤੋਂ ਹਟਾਉਣ ਦਾ ਸਭ ਤੋਂ ਵੱਡਾ ਕਾਰਨ ਉੱਥੋਂ ਦੇ ਅਦਾਰੇ ਦਾ ਗ਼ੈਰ-ਦੋਸਤਾਨਾ ਵਿਵਹਾਰ ਹੈ। ਇਹ ਮਾਮਲਾ ਵਿਵਾਦ ਦਾ ਵਿਸ਼ਾ ਬਣ ਸਕਦਾ ਹੈ ਕਿਉਂਕਿ ਤਾਈਵਾਨ ਨੂੰ ਚੀਨ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ।
ਇਹ ਪ੍ਰੋਗਰਾਮ ਬੀਜਿੰਗ ਲੈਂਗਵੇਜ ਤੇ ਕਲਚਰ ਯੂਨੀਵਰਸਿਟੀ ’ਚ ਚਲਾਇਆ ਜਾਂਦਾ ਸੀ। ਹੁਣ ਇਹ ਪ੍ਰੋਗਰਾਮ ਤਾਈਵਾਨ ਦੀ ਈਵੀ ਲੀਗ ਅਮਰੀਕਨ ਯੂਨੀਵਰਸਿਟੀ ਦੇ ਲਈ ਟਰਾਂਸਫਰ ਕਰ ਦਿੱਤਾ ਗਿਆ ਹੈ। ਲਿਊ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹਾਰਵਰਡ ਦਾ ਪ੍ਰੋਗਰਾਮ ਬੀਜਿੰਗ ਜਮਾਤਾਂ ਤੇ ਹੋਸਟਲ ਦੇ ਕਾਰਨ ਪ੍ਰਭਾਵਿਤ ਹੋ ਰਿਹਾ ਸੀ। ਇਕ ਵੀ ਵਿਦਿਆਰਥੀ ਦੇ ਲਈ ਰਹਿਣ ਦਾ ਇੰਤਜ਼ਾਮ ਨਾ ਹੋਣ ਕਾਰਨ ਇਸ ਪ੍ਰੋਗਰਾਮ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਟਲ ’ਚ ਰੱਖਣਾ ਪੈ ਰਿਹਾ ਸੀ।

Comment here