ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ਨੇ ਕੋਵਿਡ ਵੈਕਸਿਨ ਦੇ ਨਿਰਯਾਤ ਲਈ ਭਾਰਤ ਨੂੰ ਸਰਾਹਿਆ

ਵਾਸ਼ਿੰਗਟਨ-ਦੁਨੀਆਂ ਭਰ ਵਿਚ ਕੋਵਿਡ-19 ਤਬਾਹੀ ਮਚਾ ਚੁੱਕਾ ਹੈ। ਇਸ ਦਾ ਖਤਰਾ ਅਜੇ ਵੀ ਟਲਿਆ ਨਹੀ। ਕੋਵਿਡ ਮਹਾਮਾਰੀ ਨਾਲ ਲੜਦਿਆਂ ਭਾਰਤ ਨੇ ਆਪਣੀ ਸਮਰੱਥਾ ਦਾ ਅਹਿਸਾਸ ਦੁਨੀਆ ਨੂੰ ਕਰਵਾਇਆ ਹੈ। ਕੋਰੋਨਾ ਵਾਇਰਸ ਬੀਮਾਰੀ ਦੌਰਾਨ ਭਾਰਤ ਦੁਨੀਆ ਲਈ ਕੋਵਿਡ-19 ਟੀਕਿਆਂ ਦਾ ਨਿਰਯਾਤਕ ਰਿਹਾ। ਵ੍ਹਾਈਟ ਹਾਊਸ ਨੇ ਵੀ ਵਿਸ਼ਵ ਪੱਧਰ ’ਤੇ ਕੋਵਿਡ-19 iਖ਼ਲਾਫ਼ ਟੀਕਿਆਂ ਦੀ ਸਪਲਾਈ ’ਚ ਦੇਸ਼ ਦੀ ਮਹੱਤਵਪੂਰਨ ਭੂਮਿਕਾ ਨੂੰ ਕਬੂਲ ਕੀਤਾ ਹੈ।
ਵ੍ਹਾਈਟ ਹਾਊਸ ਕੋਰੋਨਾ ਵਾਇਰਸ ਰਿਸਪਾਂਸ ਕੋਆਰਡੀਨੇਟਰ ਡਾ. ਆਸ਼ੀਸ਼ ਝਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਪਣੀ ਸ਼ਾਨਦਾਰ ਨਿਰਮਾਣ ਸਮਰੱਥਾ ਕਾਰਨ ਭਾਰਤ ਟੀਕਿਆਂ ਦਾ ਇਕ ਪ੍ਰਮੁੱਖ ਨਿਰਯਾਤਕ ਰਿਹਾ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਆਸ਼ੀਸ਼ ਝਾ ਨੇ ਕਿਹਾ ਕਿ ਆਸਟੇਰੀਆ, ਭਾਰਤ, ਜਾਪਾਨ ਤੇ ਅਮਰੀਕਾ ਦੀ ਕਵਾਡ ਸਾਂਝੇਦਾਰੀ ’ਚ ਰਣਨੀਤਕ ਸੁਰੱਖਿਆ ਸੰਵਾਦ ’ਚ ਕੋਰੋਨਾ ਵਾਇਰਸ ਜੋ ਬਾਈਡੇਨ ਪ੍ਰਸ਼ਾਸਨ ਲਈ ਮੁੱਖ ਵਿਸ਼ਾ ਸੀ।
ਡਾ. ਆਸ਼ੀਸ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦੁਨੀਆ ਲਈ ਵੈਕਸੀਨ ਦਾ ਇਕ ਮਹੱਤਵਪੂਰਨ ਨਿਰਮਾਤਾ ਹੈ। ਖ਼ੁਦ ਲਈ ਨਹੀਂ, ਦੁਨੀਆ ਨੂੰ ਵੈਕਸੀਨ ਦੀ ਸਪਲਾਈ ਕਰਨ ਲਈ ਬਾਈਡੇਨ ਪ੍ਰਸ਼ਾਸਨ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਆਸ਼ੀਸ਼ ਝਾ ਨੇ ਕਿਹਾ ਕਿ ਅਮਰੀਕਾ ਸਾਰੇ ਹੇਠਲੇ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੈਕਸੀਨ ਮੁਹੱਵਈਆ ਕਰਵਾਉਣਾ ਜਾਰੀ ਰੱਖੇਗਾ।
ਲਗਭਗ 100 ਦੇਸ਼ਾਂ ’ਚ ਛੌੜਅਯ ਰਾਹੀਂ ਮੁਫ਼ਤ ਟੀਕੇ ਹਾਸਲ ਕਰਨ ਦੇ ਯੋਗ ਹਨ। ਅਮਰੀਕਾ ’ਚ ਆਉਣ ਵਾਲੇ ਕੋਰੋਨਾ ਦੇ ਸਾਰੇ ਵੈਰੀਐਂਟ ਬਾਹਰ ਦੇ ਦੇਸ਼ਾਂ ਤੋਂ ਆਏ ਸਨ। ਇਹ ਗਲਤ ਸੋਚ ਹੈ ਕਿ ਅਸੀਂ ਦੂਜੇ ਦੇਸ਼ਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਲਈਏ, ਮਹੱਤਵਪੂਰਨ ਇਹ ਹੈ ਕਿ ਸਾਰੇ ਦੇਸ਼ਾਂ ’ਚ ਟੀਕਾਕਰਨ ਕਰਵਾਈਏ।
ਅਮਰੀਕਾ ਦੁਨੀਆ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਝਾ ਨੇ ਕਿਹਾ ਕਿ ਬਾਈਡੇਨ ਨੇ ਗਲੋਬਲ ਹੈਲਥ ਦੇ ਖੇਤਰ ’ਚ ਪਿਛਲੇ ਅਮਰੀਕੀ ਰਾਸ਼ਟਰਪਤੀਆਂ ਤੋਂ ਹੱਟ ਕੇ ਕੰਮ ਕੀਤਾ ਹੈ। ਅਮਰੀਕਾ ਤੇ ਦੁਨੀਆ ਦੀ ਸੁਰੱਖਿਆ ਲਈ 4.02 ਬਿਲੀਅਨ ਯੂਰੋ ਦੀ ਮਦਦ ਸਿਰਫ ਇਕ ਛੋਟਾ ਜਿਹੀ ਨਿਵੇਸ਼ ਹੈ।

Comment here