ਬੀਜਿੰਗ-ਏਸ਼ੀਆ ਪ੍ਰਸ਼ਾਂਤ ਖੇਤਰ ’ਚ ਅਮਰੀਕਾ ਦੀ ਇਕ ਪਣਡੁੱਬੀ ਹਾਦਸਾਗ੍ਰਸਤ ਹੋ ਗਈ ਸੀ, ਜਿਸ ’ਤੇ ਚੀਨ ਦੀ ਫੌਜ ਨੇ ਅਮਰੀਕਾ ਨੂੰ ਵਿਵਾਦਿਤ ਦੱਖਣੀ ਚੀਨ ਸਾਗਰ ’ਚ ’ਨੇੜੀਓਂ ਜਾਸੂਸੀ’, ਦਖਲਅੰਦਾਜ਼ੀ ਅਤੇ ਉਕਸਾਉਣ’ ਦੀ ਕਾਰਵਾਈ ਨਾ ਕਰਨ ਲਈ ਕਿਹਾ ਹੈ। ਹਾਲ ਹੀ ’ਚ ਉਕਤ ਸਮੁੰਦਰੀ ਖੇਤਰ ’ਚ ਅਮਰੀਕਾ ਦੀ ਇਕ ਪਣਡੁੱਬੀ ਹਾਦਸਾਗ੍ਰਸਤ ਹੋ ਗਈ ਸੀ ਜਿਸ ਤੋਂ ਬਾਅਦ ਚੀਨ ਨੇ ਇਹ ਬਿਆਨ ਦਿੱਤਾ ਹੈ। ਪਿਛਲੇ ਮਹੀਨੇ ਦੱਖਣੀ ਚੀਨ ਸਾਗਰ (ਐੱਸ.ਸੀ.ਐੱਸ.) ’ਚ ’ਯੂ.ਐੱਸ.ਐੱਸ. ਕੁਨੈਕਟਿਕਟ’ ਪਣਡੁੱਬੀ ਦੇ ਅੰਦਰ ਇਕ ਵਸਤੂ ਨਾਲ ਟਕਰਾ ਗਈ ਸੀ।
ਇਸ ਹਾਦਸੇ ’ਚ 11 ਸੈਨਿਕ ਜ਼ਖਮੀ ਹੋ ਗਏ ਸਨ। ਪਣਡੁੱਬੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਅਮਰੀਕੀ ਨੇਵੀ ਵੱਲੋਂ ਬਰਖ਼ਾਸਤ ਕਰਨ ’ਤੇ ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰੇ ਸੀਨੀਅਰ ਕਰਨਲ ਵੂ ਕਿਆਨ ਨੇ ਇਥੇ ਮੀਡੀਆ ਨੂੰ ਕਿਹਾ ਕਿ ਜਦੋਂ ਤੋਂ ਇਹ ਦੁਰਘਟਨਾ ਹੋਈ ਹੈ ਉਸ ਵੇਲੇ ਤੋਂ ਅਮਰੀਕਾ ਦੇ ਅਜੀਬ ਅਤੇ ਗੁਪਤ ਰਵੱਈਏ ਨੇ ਚਿੰਤਾ ਪੈਦਾ ਕਰ ਦਿੱਤੀ ਹੈ।
ਪਣਡੁੱਬੀ ਦੀਆਂ ਗਤੀਵਿਧੀਆਂ ’ਤੇ ਸਵਾਲ ਚੁੱਕਦੇ ਹੋਏ ਵੂ ਨੇ ਕਿਹਾ ਕਿ ਚੀਨ ਦਾ ਮੰਨਣਾ ਹੈ ਕਿ ਇਸ ਹਾਦਸੇ ਦੇ ਮੂਲ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਅਮਰੀਕੀ ਨੇਵੀ ਵੱਲ਼ੋਂ ਨੇੜੀਓਂ ਨਿਗਰਾਨੀ, ਦਖਲਅੰਦਾਜ਼ੀ ਦੀ ਕਾਰਵਾਈ ਹੈ। ਇਸ ਤੋਂ ਇਲਾਵਾ ਅਮਰੀਕਾ, ਦੱਖਣੀ ਚੀਨ ਸਾਗਰ ਦਾ ਫੌਜੀਕਰਨ ਅਤੇ ਸ਼ਿਪਿੰਗ ’ਤੇ ਏਕਾਧਿਕਾਰ ਸਥਾਪਤ ਕਰਨਾ ਚਾਹੁੰਦਾ ਹੈ। ਵੂ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਰੋਕੇ ਤਾਂ ਕਿ ਸੰਘਰਸ਼ ਦੀ ਹਾਲਾਤ ਤੋਂ ਬਚਿਆ ਜਾ ਸਕੇ।
ਅਮਰੀਕਾ ਨੂੰ ਦੱਖਣੀ ਚੀਨ ਸਾਗਰ ’ਚ ਚੀਨ ਫੌਜ ਨੇ ਦਖਲਅੰਦਾਜ਼ੀ ਤੋਂ ਵਰਜਿਆ

Comment here