ਵਾਸ਼ਿੰਗਟਨ-ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੇ ਅਧਿਕਾਰੀਆਂ ਦੀ ਅਫਗਾਨਿਸਤਾਨ ਵਿੱਚ ਅਲਕਾਇਦਾ ਦੀ ਸਰਗਰਮੀ ’ਤੇ ਟਿੱਪਣੀ ਆਉਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਜੇਕਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਅਲਕਾਇਦਾ ਅਮਰੀਕਾ ਨੂੰ ਅਫਗਾਨਿਸਾਨ ਤੋਂ ਧਮਕੀ ਦਿੰਦਾ ਹੈ ਤਾਂ ਇਸਦੇ ਲਈ ਤਾਲਿਬਾਨ ਜ਼ਿੰਮੇਵਾਰ ਹੋਵੇਗਾ। ਇਸ ਦੇ ਨਾਲ ਹੀ ਬਲਿੰਕਨ ਨੇ ਕਿਹਾ ਕਿ ਹਾਲਾਂਕਿ ਤਾਲਿਬਾਨ ਅਫਗਾਨਿਸਤਾਨ ਤੋਂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨੂੰ ਧਮਕੀ ਦੇਣ ਦੀ ਇਜਾਜ਼ਤ ਨਹੀਂ ਦੇਣ ਲਈ ਵਚਨਬੱਧ ਹੈ ਪਰ ਅਮਰੀਕਾ ਉਸ ਵਚਨਬੱਧਤਾ ’ਤੇ ਭਰੋਸਾ ਨਹੀਂ ਕਰੇਗਾ।
ਅਮਰੀਕਾ ਨੂੰ ਅਫਗਾਨਿਸਾਨ ਤੋਂ ਧਮਕੀ ਦੇਣ ਲਈ ਤਾਲਿਬਾਨ ਹੋਵੇਗਾ ਜ਼ਿੰਮੇਵਾਰ- ਐਂਟਨੀ

Comment here