ਬੀਜਿੰਗ-ਚੀਨ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੇ ਬਿਨਾਂ ਐਲਾਨ ਕੀਤਾ ਕਿ ਤਾਇਵਾਨ ਜਲਡਮਰੂਮੱਧ ਖੇਤਰ ’ਚ ਅਭਿਆਸ ‘ਰਾਸ਼ਟਰੀ ਆਜ਼ਾਦੀ ਦੀ ਰੱਖਿਆ ਲਈ ਜ਼ਰੂਰੀ ਕਦਮ’ ਹੈ। ਅਭਿਆਸ ਦੇ ਸਮੇਂ, ਉਸ ਦੇ ਸਹੀ ਸਥਾਨ ਤੇ ਉਸ ’ਚ ਬਲ ਦੀਆਂ ਕਿਹੜੀਆਂ ਟੁਕੜੀਆਂ ਹਿੱਸਾ ਲੈ ਰਹੀਆਂ ਹਨ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਮਰੀਕਾ ਦੇ ਪ੍ਰਤੀਨਿਧੀ ਮੰਡਲ ਦੀ ਤਾਇਵਾਨ ਯਾਤਰਾ ਤੋਂ ਚੀਨ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕਾ ਹੈ। ਚੀਨ ਦੇ ਫੌਜੀ ਬਲ ਨੇ ਇਸ ਦਾ ਸਖ਼ਤ ਜਵਾਬ ਦਿੰਦਿਆਂ ਤਾਇਵਾਨ ਦੇ ਕੋਲ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ।
ਮੰਤਰਾਲੇ ਨੇ ਕਿਹਾ ਕਿ ਪੂਰਬੀ ਥਿਏਟਰ ਕਮਾਂਡ ਵਲੋਂ ਯੁੱਧ ਦੀ ਸੰਯੁਕਤ ਤਿਆਰੀ, ਤਾਇਵਾਨ ਦੇ ਮੁੱਦੇ ’ਤੇ ਉਕਤ ਦੇਸ਼ਾਂ ਦੇ ਗਲਤ ਬਿਆਨਾਂ, ਉਨ੍ਹਾਂ ਦੇ ਗਲਤ ਕਦਮਾਂ ਤੇ ਟਾਪੂ ਦੀ ਆਜ਼ਾਦੀ ਦੀ ਵਕਾਲਤ ਕਰਨ ਦੇ ਕਾਰਨ ਕੀਤੀ ਜਾ ਰਹੀ ਹੈ। ਅਮਰੀਕਾ ਨੇ ਤਾਇਵਾਨ ਨਾਲ ਗੈਰ-ਰਸਮੀ ਪਰ ਮਜ਼ਬੂਤ ਸਬੰਧ ਹਨ। ਉਥੇ ਚੀਨ ਤੇ ਅਮਰੀਕਾ ਵਿਚਾਲੇ ਹਾਂਗਕਾਂਗ, ਦੱਖਣੀ ਚੀਨ ਸਾਗਰ, ਕੋਵਿਡ-19 ਤੇ ਵਪਾਰ ਸਮੇਤ ਕਈ ਮੁੱਦਿਆਂ ’ਤੇ ਕਾਫੀ ਸਮੇਂ ਤੋਂ ਅਣਬਣ ਜਾਰੀ ਹੈ।
ਅਮਰੀਕੀ ਪ੍ਰਤੀਨਿਧੀ ਮੰਡਲ ਦੇ ਤਾਇਵਾਨ ਪਹੁੰਚਣ ਨਾਲ ਜੁੜੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਚੀਨ ਦੇ ਰੱਖਿਆ ਮੰਤਰਾਲੇ ਦੇ ਬਿਆਨ ’ਚ ਇਕ ਅਣਪਛਾਤੇ ਬੁਲਾਰੇ ਨੇ ਇਸ ਯਾਤਰਾ ਦੀ ਸਖ਼ਤ ਨਿੰਦਿਆ ਕੀਤੀ ਤੇ ਕਿਹਾ, ‘ਕਿਸੇ ਨੂੰ ਵੀ ਚੀਨ ਦੇ ਲੋਕਾਂ ਦੀ ਰਾਸ਼ਟਰੀ ਆਜ਼ਾਦੀ ਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪ੍ਰਤੀਬਧਤਾ ਨੂੰ ਘੱਟ ਕਰਕੇ ਨਹੀਂ ਦੇਖਣਾ ਚਾਹੀਦਾ।’
Comment here