ਅਪਰਾਧਸਿਆਸਤਖਬਰਾਂ

ਅਮਰੀਕਾ ਦੇ ਸਹਿਯੋਗ ਤੋਂ ਬਿਨਾ ਅਸੀਂ ਜਿੱਤ ਨਹੀਂ ਸਕਾਂਗੇ : ਜ਼ੇਲੇਂਸਕੀ

ਕੀਵ-ਰੂਸ ਤੇ ਯੂਕ੍ਰੇਨ ਦੀ ਜੰਗ ਜਾਰੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਦੇਸ਼ ਮੁੱਖ ਪੂਰਬੀ ਸ਼ਹਿਰ ਵਿਚ ਲੜਾਈ ਨਹੀਂ ਜਿੱਤਦਾ ਹੈ ਤਾਂ ਰੂਸ ਇਸ ’ਤੇ ਸਮਝੌਤੇ ਲਈ ਕੌਮਾਂਤਰੀ ਸਮਰਥਨ ਜੁਟਾਉਣਾ ਸ਼ੁਰੂ ਕਰ ਸਕਦਾ ਹੈ ਜਿਸਦੇ ਲਈ ਯੂਕ੍ਰੇਨ ਨੂੰ ਅਜਿਹੇ ਸਮਝੌਤੇ ਕਰਨ ਪੈ ਸਕਦੇ ਹਨ ਜੋ ਉਸਦੇ ਲਈ ਨਾ ਮੰਨਣਯੋਗ ਹੋ ਸਕਦੇ ਹਨ। ਉਨ੍ਹਾਂ ਨੇ ਲੰਬੇ ਸਮੇਂ ਤੋਂ ਰੂਸ ਦੇ ਸਹਿਯੋਗੀ ਰਹੇ ਚੀਨ ਦੇ ਨੇਤਾ ਨੂੰ ਵੀ ਦੌਰੇ ਲਈ ਸੱਦਾ ਦਿੱਤਾ।
ਜ਼ੇਲੇਂਸਕੀ ਦੇ ਐਸੋਸੀਏਟਿਡ ਪ੍ਰੈੱਸ (ਏ. ਪੀ.) ਨਾਲ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਕਿ ਜੇਕਰ ਬਖਮੁਤ ’ਤੇ ਰੂਸੀ ਫੌਜ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਪੱਛਮੀ ਦੇਸ਼ਾਂ, ਆਪਣੇ ਸਮਾਜ, ਚੀਨ ਅਤੇ ਈਰਾਨ ਦੇ ਸਾਹਮਣੇ ਇਸ ਜਿੱਤ ਦੀ ਸ਼ੇਖੀ ਮਾਰਨਗੇ। ਜ਼ੇਲੇਂਸਕੀ ਨੇ ਆਨਲਾਈਨ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਰਾ ਵੀ ਮਹਿਸੂਸ ਹੋਇਆ ਕਿ ਅਸੀਂ ਕਮਜ਼ੋਰ ਪੈ ਰਹੇ ਹਾਂ ਤਾਂ ਉਹ ਸਾਨੂੰ ਦਬਾਉਣਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸੱਚਮੁੱਚ ਸਮਝਦਾ ਹੈ ਕਿ ਜੇ ਉਹ ਸਾਡੀ ਮਦਦ ਕਰਨਾ ਬੰਦ ਕਰ ਦਿੰਦੇ ਹਨ, ਤਾਂ ਅਸੀਂ ਜਿੱਤ ਨਹੀਂ ਸਕਾਂਗੇ। ਜ਼ੇਲੇਂਸਕੀ ਨੇ ਡੋਨਾਲਡ ਟਰੰਪ ਜਾਂ ਰਿਪਬਲੀਕਨ ਪਾਰਟੀ ਦੇ ਹੋਰ ਕਿਸੇ ਨੇਤਾ ਦਾ ਨਾਂ ਲਈ ਬਿਨਾਂ ਕਿਹਾ ਕਿ 2024 ਦੀਆਂ ਚੋਣਾਂ ਵਿਚ ਜੇਕਰ ਰਿਪਬਲੀਕਨ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਚਿੰਤਾ ਹੈ ਕਿ ਅਮਰੀਕਾ ਵਿਚ ਸੱਤਾ ਤਬਦੀਲੀ ਨਾਲ ਜੰਗ ’ਤੇ ਅਸਰ ਪੈ ਸਕਦਾ ਹੈ।

Comment here