ਅਪਰਾਧਸਿਆਸਤਖਬਰਾਂ

ਅਮਰੀਕਾ ਦੇ ਵਣਜ ਵਿਭਾਗ ਨੇ ਚੀਨੀ ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਬੈਂਕਾਕ-ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ’ਚ ਪਾਉਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਦੀਆਂ ਉੱਚ ਤਕਨੀਕੀ ਖੇਤਰ ਦੀਆਂ 36 ਕੰਪਨੀਆਂ ਨੂੰ ਨਿਰਯਾਤ ਕੰਟਰੋਲ ਕਰਨ ਵਾਲੀ ਬਲੈਕਲਿਸਟ ’ਚ ਪਾ ਦਿੱਤਾ ਹੈ। ਰਾਸ਼ਟਰੀ ਸੁਰੱਖਿਆ, ਅਮਰੀਕੀ ਹਿੱਤਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਕੰਪਨੀਆਂ ’ਚ ਹਵਾਬਾਜ਼ੀ ਉਪਕਰਣ, ਰਸਾਇਣਕ ਅਤੇ ਕੰਪਿਊਟਰ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਲ ਹਨ। ਕਿਸੇ ਕੰਪਨੀ ਨੂੰ ਵਪਾਰਕ ਇਕਾਈ ਸੂਚੀ ’ਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦੇ ਨਾਲ ਵਪਾਰ ਕਰਨ ਵਾਲੀ ਕਿਸੇ ਵੀ ਅਮਰੀਕੀ ਕੰਪਨੀ ਦੇ ਨਿਰਯਾਤ ਲਾਇਸੈਂਸ ਨੂੰ ਰੱਦ ਕਰ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਚੀਨ ਦੀ ਫੌਜ ਨੂੰ ਅਤਿ-ਆਧੁਨਿਕ ਕੰਪਿਊਟਰ ਚਿਪਸ ਅਤੇ ਹਾਈਪਰਸੋਨਿਕ ਹਥਿਆਰਾਂ ਵਰਗੀਆਂ ਤਕਨੀਕੀ ਤਕਨੀਕਾਂ ਹਾਸਲ ਕਰਨ ਤੋਂ ਰੋਕਣ ਲਈ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।

Comment here