ਕੋਲੋਰਾਡੋ-ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਕੋਲੋਰਾਡੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬੰਦੂਕਧਾਰੀ ਨੇ ਸਪ੍ਰਿੰਗਜ਼ ਗੇਅ ਕਲੱਬ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 18 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਕਲੱਬ ਕਿਊ ਦੇ ਬਾਹਰ ਸੜਕਾਂ ’ਤੇ ਵੱਡੀ ਗਿਣਤੀ ’ਚ ਪੁਲਸ ਤੈਨਾਤ ਅਤੇ ਐਂਬੂਲੈਂਸਾਂ ਦਿਖਾਈ ਦੇ ਰਹੀਆਂ ਹਨ। ਚਸ਼ਮਦੀਦਾਂ ਮੁਤਾਬਕ ਇਸ ਘਟਨਾ ਵਿੱਚ ਕਈ ਲੋਕਾਂ ਨੂੰ ਗੋਲੀ ਲੱਗੀ ਅਤੇ ਕਈਆਂ ਦੀ ਮੌਤ ਹੋ ਗਈ। ਕਲੱਬ ਕਿਊ – ਘਟਨਾ ਜਿੱਥੇ ਵਾਪਰੀ ਸੀ, ਉਹ ਆਪਣੇ ਆਪ ਨੂੰ ਗੇਅ ਅਤੇ ਲੈਸਬੀਅਨ ਨਾਈਟ ਕਲੱਬ ਦੱਸਦਾ ਹੈ। ਇਹ ਹਮਲਾ ਟਰਾਂਸਜੈਂਡਰ ਡੇ ਆਫ ਰੀਮੇਬਰੈਂਸ (ਟੀਡੀਓਆਰ) ’ਤੇ ਹੋਇਆ ਸੀ। ਇਹ ਹਰ ਸਾਲ 20 ਨਵੰਬਰ ਨੂੰ ਕਿਸੇ ਵੀ ਵਿਅਕਤੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜੋ ਟਰਾਂਸਫੋਬੀਆ ਦੇ ਨਤੀਜੇ ਵਜੋਂ ਮਰਿਆ ਹੈ।
ਇਸ ਨੂੰ ਮਨਾਉਣਾ ਸਾਲ 1999 ਤੋਂ ਸ਼ੁਰੂ ਹੋਇਆ ਸੀ। ਗੋਲੀਬਾਰੀ ਦੀ ਘਟਨਾ ਬਾਰੇ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੰਦੂਕਧਾਰੀ ਨੇ ਸਨਾਈਪਰ ਰਾਈਫਲ ਦੀ ਵਰਤੋਂ ਕਰਦੇ ਹੋਏ ਘੱਟੋ-ਘੱਟ 10 ਲੋਕਾਂ ’ਤੇ ਗੋਲੀਬਾਰੀ ਕੀਤੀ। ਹਾਲਾਂਕਿ ਬੰਦੂਕਧਾਰੀ ਨੇ ਗੋਲੀ ਕਿਉਂ ਚਲਾਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ? ਅਤੇ ਉਸਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ? ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
Comment here