ਅਜਬ ਗਜਬਖਬਰਾਂਦੁਨੀਆ

ਔਰਤ ਮਰ ਚੁੱਕੇ ਲੋਕਾਂ ਨਾਲ ਕਰਦੀ ਗੱਲਾਂ !

ਕੈਲੀਫੋਰਨੀਆ-ਕੁਝ ਲੋਕ ਆਤਮਾਵਾਂ ਅਤੇ ਭੂਤਾਂ ਦੀ ਹੋਂਦ ਤੋਂ ਇਨਕਾਰ ਕਰਦੇ ਹਨ, ਜਦਕਿ ਕੁਝ ਲੋਕ ਮੰਨਦੇ ਹਨ ਕਿ ਉਹ ਅਸਲ ਵਿੱਚ ਮੌਜੂਦ ਹਨ। ਇਸ ਸਮੇਂ ਇਕ ਔਰਤ ਸੁਰਖੀਆਂ ਵਿੱਚ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਮਰ ਚੁੱਕੇ ਲੋਕਾਂ ਨਾਲ ਗੱਲਾਂਕਰਦੀ ਹੈ ਅਤੇ ਇਹ ਵੀ ਦਾਅਵਾ ਕਰਦੀ ਹੈ ਕਿ ਉਹ ਜਾਣਦੀ ਹੈ ਕਿ ਮਰਨ ਤੋਂ ਬਾਅਦ ਲੋਕ ਕਿੱਥੇ ਜਾਂਦੇ ਹਨ? ਇਸ ਔਰਤ ਦਾ ਨਾਂ ਐਮਿਲੀ ਡੈਕਸਟਰ ਹੈ, ਜੋ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਆਮ ਤੌਰ ‘ਤੇ ਲੋਕ ਸੋਚਦੇ ਹਨ ਕਿ ਮੌਤ ਤੋਂ ਬਾਅਦ ਮਨੁੱਖ ਦੀ ਆਤਮਾ ਕਿੱਥੇ ਜਾਂਦੀ ਹੈ ਪਰ ਕੋਸ਼ਿਸ਼ ਕਰਨ ‘ਤੇ ਵੀ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲ ਪਾਉਂਦਾ ਪਰ ਐਮਿਲੀ ਦਾ ਕਹਿਣਾ ਹੈ ਕਿ ਉਸ ਕੋਲ ਇਸ ਸਵਾਲ ਦਾ ਜਵਾਬ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਐਮਿਲੀ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਮਰੇ ਹੋਏ ਲੋਕਾਂ ਨਾਲ ਗੱਲਾਂ ਕਰਦੀ ਹੈ ਅਤੇ ਉਨ੍ਹਾਂ ਹੀ ਮਰੇ ਹੋਏ ਲੋਕਾਂ ਨੇ ਉਸ ਨੂੰ ਦੱਸਿਆ ਕਿ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਸ ਦੀ ਆਤਮਾ ਇਕ ਖਾਸ ਜਗ੍ਹਾ ‘ਤੇ ਚਲੇ ਜਾਂਦੀ ਹੈ।
ਸਾਲਾਂਬੱਧੀ ਝੱਲਣੇ ਪੈਂਦੇ ਨੇ ਤਸੀਹੇ
ਐਮਿਲੀ ਨੇ ਦੱਸਿਆ ਕਿ ਤਸੀਹੇ ਝੱਲਣ ਤੋਂ ਬਾਅਦ ਆਤਮਾਵਾਂ ਮਰ ਚੁੱਕੇ ਆਪਣੇ ਅਜ਼ੀਜ਼ਾਂ ਦਾ ਮਾਰਗਦਰਸ਼ਨ ਵੀ ਕਰਦੀਆਂ ਹਨ। ਉਹ ਉਨ੍ਹਾਂ ਨੂੰ ਦੱਸਦੀ ਹੈ ਕਿ ਕੀ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਹੋਰ ਤਸੀਹੇ ਨਾ ਝੱਲਣੇ ਪੈਣ। ਐਮਿਲੀ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ‘ਚ ਪਤਾ ਲੱਗਾ ਸੀ ਕਿ ਉਸ ‘ਚ ਅਜਿਹੀ ‘ਸ਼ਕਤੀ’ ਹੈ ਕਿ ਉਹ ਮਰੇ ਹੋਏ ਲੋਕਾਂ ਨੂੰ ਵੀ ਦੇਖ ਸਕਦੀ ਹੈ। ਉਹ ਦਾਅਵਾ ਕਰਦੀ ਹੈ ਕਿ ਉਸ ਨੇ ਆਪਣੇ ਕਈ ਮਰੇ ਹੋਏ ਰਿਸ਼ਤੇਦਾਰਾਂ ਦੀਆਂ ਆਤਮਾਵਾਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਾਂ ਵੀ ਕੀਤੀਆਂ।
ਰਿਪੋਰਟਾਂ ਅਨੁਸਾਰ ਐਮਿਲੀ ਨੇ ਦਾਅਵਾ ਕੀਤਾ ਕਿ ਮੌਤ ਤੋਂ ਬਾਅਦ ਇਕ ਵਿਅਕਤੀ ਦੀ ਆਤਮਾ 1-2 ਹਫ਼ਤਿਆਂ ਤੱਕ ਉਨ੍ਹਾਂ ਲੋਕਾਂ ਦੀਆਂ ਮ੍ਰਿਤਕ ਰੂਹਾਂ ਨਾਲ ਘੁੰਮਦੀ ਰਹਿੰਦੀ ਹੈ, ਜੋ ਉਸ ਲਈ ਖਾਸ ਹਨ। ਫਿਰ ਉਸ ਆਤਮਾ ਨੂੰ ਉਸ ਥਾਂ ਜਾਣਾ ਪੈਂਦਾ ਹੈ, ਜਿੱਥੇ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਨਰਕ ਦੇ ਤਸੀਹਿਆਂ ਬਾਰੇ ਸੁਣਿਆ ਹੋਵੇਗਾ। ਐਮਿਲੀ ਨੇ ਇਹ ਵੀ ਦਾਅਵਾ ਕੀਤਾ ਕਿ ਲੋਕਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਦੁੱਖ ਭੁਗਤਣਾ ਪੈਂਦਾ ਹੈ। ਕਈਆਂ ਨੂੰ ਇਕ ਹਫ਼ਤਾ ਹੀ ਦੁੱਖ ਝੱਲਣਾ ਪੈ ਸਕਦਾ ਹੈ, ਕਈਆਂ ਨੂੰ ਇਕ ਸਾਲ ਤੇ ਕਈਆਂ ਨੂੰ 5 ਸਾਲ ਤੱਕ ਵੀ ਦੁੱਖ ਝੱਲਣੇ ਪੈ ਸਕਦੇ ਹਨ।

Comment here