ਸਿਆਸਤਖਬਰਾਂਦੁਨੀਆ

ਅਮਰੀਕਾ ਦੀ ਨਰਾਜ਼ਗੀ ਪਾਕਿ ਲਈ ਬੈਚੇਨੀ ਦਾ ਕਾਰਨ ਬਣੀ

ਲਾਹੌਰ-ਬੀਜਿੰਗ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸਲਾਮਾਬਾਦ ਦਾ ਵਿੱਤੀ ਯੋਜਨਾਵਾਂ ਵਿਚ ਉਸ ਦਾ ਮਜ਼ਬੂਤ ਸਾਥੀ ਬਣ ਕੇ ਉਭਰਿਆ ਹੈ। ਚੀਨ ਨਾਲ ਨੇੜਤਾ ਦੇ ਬਾਅਦ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵਿਚ ਆਪਣੇ ਦੇਸ਼ ਦੇ ਰਾਜਦੂਤ ਅਸਦ ਮਜੀਦ ਨੂੰ ਦੋਹਾਂ ਦੇਸ਼ਾਂ ਵਿਚਕਾਰ ਸੰਚਾਰ ਦੀ ਕਮੀ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਸਮਾਚਾਰ ਏਜੰਸੀਆਂ ਦੇ ਹੱਥ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦੀ ਉਹ ਚਿੱਠੀ ਲੱਗੀ ਹੈ ਜੋ ਦੱਸਦੀ ਹੈ ਕਿ ਪਾਕਿਸਤਾਨ ਅਮਰੀਕਾ ਤੋਂ ਦੂਰ ਹੋ ਕੇ ਕਿਸ ਤਰ੍ਹਾਂ ਬੇਚੈਨ ਹੈ।
27 ਸਤੰਬਰ, 2021 ਨੂੰ ਲਿਖੇ ਗਏ ਪੱਤਰ ਵਿਚ ਕੁਰੈਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੂਤਾਵਾਸ ਦੋਹਾਂ ਦੇਸ਼ਾਂ ਵਿਚਕਾਰ ਮਹੱਤਵਪੂਰਨ ਸੰਪਰਕ ਸਥਾਪਿਤ ਕਰਨ ਵਿਚ ਅਸਮਰੱਥ ਰਿਹਾ ਹੈ। ਉਹ ਇਸ ਗੱਲ ਦਾ ਵੀ ਜ਼ਿਕਰ ਕਰਦੇ ਹਨ ਕਿ ਅਫਗਾਨਿਸਤਾਨ ਵਿਚ ਪਾਕਿਸਤਾਨ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਬਾਵਜੂਦ ਇਸਲਾਮਾਬਾਦ ਨੂੰ ਵਾਸ਼ਿੰਗਟਨ ਵੱਲੋਂ ਉਹ ਤਵੱਜ਼ੋ ਨਹੀਂ ਦਿੱਤੀ ਗਈ, ਜਿਸ ਦਾ ਉਹ ਹੱਕਦਾਰ ਸੀ। ਕੁਰੈਸ਼ੀ ਨੇ ਅਮਰੀਕਾ ਵਿਚ ਮੌਜੂਦ ਪਾਕਿਸਤਾਨ ਦੇ ਰਾਜਦੂਤ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਅਮਰੀਕਾ ਨਾਲ ਮੁੜ ਬਿਹਤਰ ਰਿਸ਼ਤੇ ਬਣਾਉਣ ਲਈ ਲੋੜੀਂਦੇ ਡਿਪਲੋਮੈਟਿਕ ਕਦਮ ਚੁੱਕੇ ਜਾਣ।
ਕੁਰੈਸ਼ੀ ਨੇ ਅਮਰੀਕਾ ਵਿਚ ਮੌਜੂਦ ਆਪਣੇ ਡਿਪਲੋਮੈਟਾਂ ਨੂੰ ਫਟਕਾਰ ਲਗਾਉਂਦੇ ਹੋਏ ਲਿਖਿਆ ਕਿ ਅਫਗਾਨਿਸਤਾਨ ਵਿਚ ਮੌਜੂਦਾ ਸਥਿਤੀ ਅਤੇ ਪਾਕਿਸਤਾਨ ਵੱਲੋਂ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਦੇ ਬਾਵਜੂਦ ਇਹ ਮੰਦਭਾਗਾ ਹੈ ਕਿ ਵ੍ਹਾਈਟ ਹਾਊਸ ਪਾਕਿਸਤਾਨੀ ਲੀਡਰਸ਼ਿਪ ਪ੍ਰਤੀ ਉਦਾਸੀਨ ਬਣਿਆ ਹੋਇਆ ਹੈ। ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਦੀ ਉਦਾਸੀਨਤਾ ਪਾਕਿਸਤਾਨ ਦੇ ਕੂਟਨੀਤਕ ਦ੍ਰਿਸ਼ਟੀਕੋਣ ਦੀ ਖਾਮੀ ਨੂੰ ਦਰਸਾਉਂਦੀ ਹੈ।

Comment here