ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ਦੀ ਤਾਈਵਾਨ ਚ ਦਖਲਅੰਦਾਜ਼ੀ ਤੋਂ ਚੀਨ ਔਖਾ

ਮਾਸਕੋ-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਫੋਨ ‘ਤੇ ਗੱਲਬਾਤ ਦੌਰਾਨ ਤਾਈਵਾਨ ਦੇ ਮਾਮਲਿਆਂ ‘ਚ ਦਖਲਅੰਦਾਜ਼ੀ ਦੀ ਚਿਤਾਵਨੀ ਦਿੱਤੀ।ਰੂਸ ਨੇ ਤਾਈਵਾਨ ‘ਤੇ ਤਣਾਅ ਦੇ ਵਿਚਕਾਰ ਚੀਨ ਦਾ ਜ਼ੋਰਦਾਰ ਸਮਰਥਨ ਕੀਤਾ, ਸ਼ੁੱਕਰਵਾਰ ਨੂੰ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ “ਭੜਕਾਊ” ਕਦਮ ਸਥਿਤੀ ਨੂੰ ਵਿਗੜ ਸਕਦਾ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਕ੍ਰੇਮਲਿਨ ਦੇ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ।
ਪੇਸਕੋਵ ਨੇ ਕਿਹਾ, ”ਸਾਡਾ ਮੰਨਣਾ ਹੈ ਕਿ ਕਿਸੇ ਹੋਰ ਦੇਸ਼ ਨੂੰ ਸਾਰਿਆਂ ਨੂੰ ਉਲਝਾਉਣ ਜਾਂ ਕੋਈ ਭੜਕਾਊ ਕਦਮ ਚੁੱਕਣ ਦਾ ਅਧਿਕਾਰ ਨਹੀਂ ਹੈ।” ਜਦੋਂ ਦੁਨੀਆ ਕਈ ਮੁੱਦਿਆਂ ਨਾਲ ਜੂਝ ਰਹੀ ਹੈ, ਅਜਿਹੇ ਵਿਵਹਾਰ ਨਾਲ ”ਅੰਤਰਰਾਸ਼ਟਰੀ ਪੱਧਰ” ‘ਤੇ ਤਣਾਅ ਹੀ ਵਧੇਗਾ।ਪੇਸਕੋਵ ਦਾ ਇਹ ਬਿਆਨ ਰੂਸ ਅਤੇ ਚੀਨ ਦਰਮਿਆਨ ਨਜ਼ਦੀਕੀ ਸਬੰਧਾਂ ਦੀ ਪੁਸ਼ਟੀ ਕਰਦਾ ਹੈ ਜੋ 24 ਫਰਵਰੀ ਨੂੰ ਯੂਕਰੇਨ ਵਿੱਚ ਰੂਸੀ ਸੈਨਿਕਾਂ ਦੇ ਹਮਲੇ ਤੋਂ ਬਾਅਦ ਮਜ਼ਬੂਤ ਹੋੲ ਹਨ।ਚੀਨ ਨੇ ਅਜੇ ਤੱਕ ਰੂਸ ਦੀ ਕਾਰਵਾਈ ਦੀ ਨਿੰਦਾ ਨਹੀਂ ਕੀਤੀ ਹੈ, ਪਰ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ‘ਤੇ ਰੂਸ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ।
ਚੀਨੀ ਸਰਕਾਰ ਨੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਸ਼ੀ ਅਤੇ ਬਿਡੇਨ ਵਿਚਕਾਰ ਗੱਲਬਾਤ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਦੀ ਪ੍ਰਸਤਾਵਿਤ ਯਾਤਰਾ ‘ਤੇ ਚਰਚਾ ਹੋਈ ਸੀ।ਹਾਲਾਂਕਿ, ਸ਼ੀ ਨੇ ਤਾਈਵਾਨ ਮਾਮਲੇ ਵਿੱਚ ਬਾਹਰੀ ਤਾਕਤਾਂ ਦੇ ਦਖਲ ਨੂੰ ਰੱਦ ਕਰ ਦਿੱਤਾ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਇਹ 1.4 ਅਰਬ ਤੋਂ ਵੱਧ ਚੀਨੀ ਲੋਕਾਂ ਦੀ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਦੀ ਮਜ਼ਬੂਤ ਇੱਛਾ ਹੈ।”ਅੱਗ ਨਾਲ ਖੇਡਣ ਵਾਲੇ ਸੜ ਜਾਣਗੇ।

Comment here