ਨਵੀਂ ਦਿੱਲੀ-ਲੰਘੇ ਦਿਨੀਂ ਅਮਰੀਕੀ ਸਮਝੌਤੇ ਨੂੰ ਲੈ ਕੇ ਅਮਰੀਕੀ ਰਾਜਨਾਇਕ ਜਲਮੇ ਖਲੀਲਜ਼ਾਦ ਨੇ ਤਾਲਿਬਾਨ ਨਾਲ ਜ਼ਾਇਜ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਫ਼ੌਜੀ ਇਤਿਹਾਸ ਦੀ ਸਭ ਤੋਂ ਲੰਬੀ ਲੜਾਈ ਲੜੇ ਸਨ। ਇਸ ਲੜਾਈ ਨੂੰ ਖ਼ਤਮ ਹੋਣਾ ਚਾਹੀਦਾ ਸੀ। ਇਸ ਲਿਹਾਜ਼ ਨਾਲ ਅਮਰੀਕਾ ਦਾ ਤਾਲਿਬਾਨ ਨਾਲ ਕੀਤਾ ਗਿਆ ਸਮਝੌਤਾ ਸਹੀ ਸੀ। ਸਮਝੌਤੇ ’ਚ ਗੜਬੜੀ ਉਦੋਂ ਪੈਦਾ ਹੋਈ, ਜਦੋਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਚਾਨਕ ਕਾਬੁਲ ਛੱਡਣ ਦਾ ਫ਼ੈਸਲਾ ਕੀਤਾ। ਉਸ ਨਾਲ ਸਾਰੀ ਯੋਜਨਾ ਬਿਖਰ ਗਈ। ਇਕ ਸਵਾਲ ਦੇ ਜਵਾਬ ’ਚ ਖਲੀਲਜ਼ਾਦ ਨੇ ਅਫ਼ਗਾਨਿਸਤਾਨ ’ਚ ਅੱਤਵਾਦੀ ਸੰਗਠਨ ਅਲ ਕਾਇਦਾ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਪਰ ਤਾਲਿਬਾਨ ਨੇ ਉਨ੍ਹਾਂ ਦੇ ਦਾਅਵੇ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਅਫ਼ਗਾਨਿਸਤਾਨ ’ਚ ਹੁਣ ਅਲ ਕਾਇਦਾ ਮੌਜੂਦ ਨਹੀਂ ਹੈ।
ਜ਼ਿਕਰਯੋਗ ਹੈ ਇਕ ਇਸ ਸਮਝੌਤੇ ਲਈ ਖਲੀਲਜ਼ਾਦ ਅਮਰੀਕਾ ਵੱਲੋਂ ਮੁੱਖ ਵਾਰਤਾਕਾਰ ਸਨ ਤੇ ਹਾਲ ਹੀ ’ਚ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਅਮਰੀਕੀ ਨਿਊਜ਼ ਚੈਨਲ ਸੀਬੀਐੱਸ ਨੂੰ ਪਹਿਲੀ ਇੰਟਰਵਿਊ ਦਿੱਤੀ ਹੈ।ਖਲੀਲਜ਼ਾਦ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਕੋਈ ਵੀ ਗਲਤ ਜਾਣਕਾਰੀ ਨਹੀਂ ਦਿੱਤੀ। ਜ਼ਮੀਨੀ ਹਾਲਾਤ ਤੇ ਗੱਲਬਾਤ ਦੇ ਹਰ ਪੜਾਅ ਦੀ ਤਰੱਕੀ ਨਾਲ ਬਾਇਡਨ ਪ੍ਰਸ਼ਾਸਨ ਤੇ ਉਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਰਾਜਨਾਇਕ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਜ਼ਮੀਨੀ ਹਾਲਾਤ ਦੀ ਜਾਣਕਾਰੀ ਅਮਰੀਕੀ ਪ੍ਰਸ਼ਾਸਨ ਨੂੰ ਦੇਣ ਲਈ ਉਹ ਇਕੱਲੇ ਨਹੀਂ ਸਨ।
ਅਮਰੀਕੀ ਖ਼ੁਫ਼ੀਆ ਪ੍ਰਣਾਲੀ, ਫ਼ੌਜੀ ਅਧਿਕਾਰੀ ਤੇ ਹੋਰ ਲੋਕ ਪ੍ਰਸ਼ਾਸਨ ਨੂੰ ਹਾਲਾਤ ਬਾਰੇ ਦੱਸ ਰਹੇ ਸਨ। ਤਿੰਨ ਰਾਸ਼ਟਰਪਤੀਆਂ ਦੇ ਅਫ਼ਗਾਨਿਸਤਾਨ ਬਾਰੇ ਲਗਪਗ ਇਕੋ ਜਿਹੇ ਵਿਚਾਰ ਸਨ। ਯਾਦ ਰਹੇ ਕਿ ਜਦੋਂ ਖਲੀਲਜ਼ਾਦ ਨੂੰ ਵਾਰਤਾਕਾਰ ਬਣਾਇਆ ਗਿਆ ਸੀ, ਉਦੋਂ ਤਕ ਤਾਲਿਬਾਨ ਅਫ਼ਗਾਨਿਸਤਾਨ ਦੇ 60 ਫ਼ੀਸਦੀ ਇਲਾਕੇ ’ਤੇ ਮੁੜ ਤੋਂ ਕਬਜ਼ਾ ਕਰ ਚੁੱਕਾ ਸੀ।
Comment here