ਸਿਆਸਤਖਬਰਾਂਚਲੰਤ ਮਾਮਲੇ

ਅਮਰੀਕਾ ਛੱਡ ਕੇ ਪੰਜਾਬ ’ਚ ਵਿਧਾਇਕ ਬਣਨ ਲਈ ਡਟੇ ਕੁਝ ਪੰਜਾਬੀ

ਹੁਸ਼ਿਆਰਪੁਰ : ਜਿੱਥੇ ਅਮਰੀਕਾ ਅਤੇ ਕੈਨੇਡਾ ’ਚ ਪੰਜਾਬੀਆਂ ਸਿਆਸਤ ਖੇਤਰ ’ਚ ਵੱਡੇ-ਵੱਡੇ ਉਹਦਿਆਂ ’ਤੇ ਹਨ ਉਥੇ ਹੀ ਇਸ ਤੋਂ ਉਲਟ ਭਲਕੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਮਰੀਕਾ ਛੱਡ ਕੇ ਵੀ ਕੁਝ ਉਮੀਦਵਾਰ ਵਿਧਾਇਥ ਬਣਨ ਲਈ ਆਪਣੀ ਕਿਸਮਤ ਆਜ਼ਮਾ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਅਕਾਲੀ ਦਲ ਸੰਯੁਕਤ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਹਨ। ਜੋ ਪਹਿਲਾਂ ਅਮਰੀਕਾ ’ਚ ਕਾਰੋਬਾਰੀ ਸਨ। ਇਸੇ ਤਰ੍ਹਾਂ ਹੀ ਉੜਮੁੜ ਟਾਂਡਾ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਵੀ ਅਮਰੀਕਾ ਦੇ ਨਿਵਾਸੀ ਸਨ। ਹਲਕਾ ਹੁਸ਼ਿਆਰਪੁਰ ਤੋਂ ਬਸਪਾ-ਅਕਾਲੀ ਗਠਜੋੜ ਦੇ ਉਮੀਦਵਾਰ ਵਰਿੰਦਰ ਪਰਹਾਰ ਵੀ ਅਮਰੀਕਾ ਹੀ ਰਹਿੰਦੇ ਸਨ। ਇਸ ਤਰ੍ਹਾਂ ਤਿੰਨੇ ਉਮੀਦਵਾਰਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਹੁਣ ਵੀ ਅਮਰੀਕਾ ਹੀ ਰਹਿੰਦੇ ਹਨ। ਇਹਨਾਂ ਉਮੀਦਵਾਰਾਂ ਤੋਂ ਇਲਾਵਾ ਹਲਕਾ ਟਾਂਡਾ ਦੇ ਹੀ ਬਸਪਾ ਅਕਾਲੀ ਦਲ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਤੇ ਕਾਂਗਰਸ ਉਮੀਦਵਾਰ ਸੰਗਤ ਸਿੰਘ ਗਿਲਜ਼ੀਆਂ ਦੇ ਪਰਿਵਾਰਾਂ ਦੇ ਕੁਝ ਮੈਂਬਰ ਵੀ ਅਮਰੀਕਾ ਰਹਿੰਦੇ ਹਨ। ਵਿਧਾਨ ਸਭਾ ਦੇ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਮਰੀਕਾ ਛੱਡ ਕੇ ਪੰਜਾਬ ਵਿਚ ਵਿਧਾਇਕ ਬਣਨ ਲਈ ਕਿਸ ਉਮੀਦਵਾਰ ਦੇ ਸੁਪਨੇ ਸੱਚ ਹੁੰਦੇ ਹਨ।

Comment here