ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਅਮਰੀਕਾ ‘ਚ 4 ਪੰਜਾਬੀਆਂ ਦੀ ਮੌਤ ਕਾਰਨ ਪਰਿਵਾਰ ਸਦਮੇ ’ਚ

ਭੋਗਪੁਰ-ਅਮਰੀਕਾ ਵਿਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਅਗਵਾ ਕਰਨ ਉਪਰੰਤ ਚਾਰ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਪੰਜਾਬੀਆਂ ਦੀਆਂ ਲਾਸ਼ਾਂ ਕੈਲੀਫੋਰਨੀਆ ਵਿਚ ਪੁਲਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਵਿਚ ਸ਼ਾਮਲ ਜਲੰਧਰ ਦੇ ਭੋਗਪੁਰ ਦੇ ਪਿੰਡ ਜੰਡੀਰਾਂ ਨਾਲ ਸੰਬੰਧਤ ਜਸਲੀਨ ਕੌਰ ਦੇ ਪੇਕੇ ਪਰਿਵਾਰ ਵਿਚ ਵੀ ਜਿਵੇਂ ਹੀ ਮੌਤ ਦੀ ਖ਼ਬਰ ਪੁੱਜੀ ਤਾਂ ਚੀਕ ਚਿਹਾੜਾ ਪੈ ਗਿਆ।
ਜਸਲੀਨ ਕੌਰ ਪਤਨੀ ਜਸਦੀਪ ਸਿੰਘ ਅਤੇ ਅੱਠ ਮਹੀਨਿਆਂ ਦੀ ਬੱਚੀ ਆਰੂਹੀ, ਉਨ੍ਹਾਂ ਦੇ ਦਾਮਾਦ ਜਸਦੀਪ ਸਿੰਘ ਤੇ ਉਨ੍ਹਾਂ ਦੇ ਭਰਾ ਅਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਜੰਡੀਰਾਂ ਅਤੇ ਨੇੜਲੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਇਸ ਤੋਂ ਪਹਿਲਾਂ ਇਸ ਕਤਲ ਕਾਂਡ ਵਿੱਚ ਕਤਲ ਕੀਤੀ ਗਈ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਕੋਲ ਪਿੰਡ ਅਤੇ ਆਸ ਪਾਸ ਦੇ ਲੋਕ ਸੁੱਖ ਸਾਂਦ ਦਾ ਪਤਾ ਲੈਣ ਵਾਸਤੇ ਆ ਰਹੇ ਸਨ ਪਰ ਅੱਜ ਸਵੇਰੇ ਹੀ ਉਕਤ ਪੰਜਾਬੀਆਂ ਦੀ ਮੌਤ ਦੀ ਖ਼ਬਰ ਸਬੰਧੀ ਵਿਦੇਸ਼ ਤੋਂ ਟੈਲੀਫੋਨ ਆਉਂਦਿਆਂ ਹੀ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਅਤੇ ਪੂਰੇ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ।  ਇਸ ਮੌਕੇ ਜਸਲੀਨ ਦੇ ਪਿਤਾ ਸਤਨਾਮ ਸਿੰਘ ਉਸ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ।
ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਇਸ ਦੁੱਖਦਾਈ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਵਿਅਕਤੀ ਨੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕੀਤਾ ਹੈ, ਉਸ ਨੇ ਪਹਿਲਾਂ ਦੋਵੇਂ ਭਰਾਵਾਂ ਨੂੰ ਬੰਧਕ ਬਣਾਇਆ ਸੀ। ਉਸ ਦੇ ਬਾਅਦ ਕੁੜੀ ਅਤੇ 8 ਮਹੀਨਿਆਂ ਦੀ ਬੱਚੀ ਨੂੰ ਕਿਡਨੈਪ ਕਰਕੇ ਨਾਲ ਲੈ ਗਿਆ। ਹੁਣ ਪਤਾ ਲੱਗਾ ਹੈ ਕਿ ਉਸ ਨੇ ਸਾਰਿਆਂ  ਦਾ ਕਤਲ ਕਰ ਦਿੱਤਾ ਹੈ।
ਦੁੱਖ਼ ਦਾ ਪ੍ਰਗਟਾਵਾ ਕਰਨ ਪੁੱਜੇ ਕੇਸ਼ਵ ਸਿੰਘ ਸੈਣੀ ਬਲਾਕ ਪ੍ਰਧਾਨ ਪਿੰਡ ਜੰਡੀਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਦੋਵੇਂ ਭਰਾਵਾਂ ਦੇ ਕੋਲ ਕੰਮ ਕਰਦਾ ਹੈ ਅਤੇ ਇਸ ਪਰਿਵਾਰ ਦੇ ਮੈਂਬਰਾਂ ਦੀ ਮੌਤ ਦੀ ਖ਼ਬਰ ਵੀ ਉਨ੍ਹਾਂ ਨੇ ਭਾਣਜੇ ਨੇ ਹੀ ਦਿੱਤੀ। ਉਨ੍ਹਾਂ ਦੱਸਿਆ ਕਿ ਕਤਲ ਦਾ ਸ਼ਿਕਾਰ ਹੋਏ ਪਰਿਵਾਰ ਦੇ ਮਾਤਾ ਪਿਤਾ ਬਾਰੇ ਦੱਸਦੇ ਹਏ ਉਨ੍ਹਾਂ ਕਿਹਾ ਉਨ੍ਹਾਂ ਦੇ ਮਾਤਾ-ਪਿਤਾ ਕਰੀਬ 5 ਦਿਨ ਪਹਿਲਾਂ ਹੀ ਆਏ ਸਨ ਅਤੇ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਪਰ ਰਸਤੇ ’ਚ ਹੀ ਇਹ ਖ਼ਬਰ ਮਿਲ ਗਈ ਤਾਂ ਉਹ ਰਿਸ਼ੀਕੇਸ਼ ਤੋਂ ਵਾਪਸ ਪਰਤ ਆਏ।
ਅਗਲੇ ਹੀ ਦਿਨ ਉਹ ਫਲਾਈਟ ਲੈ ਕੇ ਅਮਰੀਕਾ ਲਈ ਨਿਕਲ ਗਏ। ਜਿਸ ਵਿਅਕਤੀ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਵਿਅਕਤੀ ਦੋਵੇਂ ਭਰਾਵਾਂ ਦੀ ਕੰਪਨੀ ’ਚ ਮਹੀਨੇ ਭਰ ਤੋਂ ਜ਼ਿਆਦਾ ਕੰਮ ਕਰਕੇ ਗਿਆ ਹੋਇਆ ਹੈ ਅਤੇ ਇਸ ਦਾ 10 ਸਾਲ ਪਹਿਲਾਂ ਦਾ ਰਿਕਾਰਡ ਵੀ ਕ੍ਰਿਮੀਨਲ ਹੈ। ਉਨ੍ਹਾਂ ਦੇ ਪਿੰਡ ਦੀ ਕੁੜੀ ਜਸਲੀਨ ਕੌਰ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ।
ਉਥੇ ਹੀ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੁਲਸ ਪ੍ਰਸ਼ਾਸਨ ਸਮੇਤ ਅਮਰੀਕਾ ਵਿੱਚ  ਕਤਲ ਕੀਤੇ ਗਏ ਅਮਨਦੀਪ ਸਿੰਘ ਦੇ ਕਤਲ ਕੀਤੇ ਗਏ ਸਹੁਰਾ ਪਰਿਵਾਰ ਪਿੰਡ ਖਰਲ ਕਲਾਂ ਅਤੇ ਜਸਦੀਪ ਸਿੰਘ ਦੇ ਸਹੁਰਾ ਪਿੰਡ ਅਤੇ ਕਤਲ ਕੀਤੀ ਗਈ ਜਸਲੀਨ ਦੇ ਪੇਕੇ ਪਿੰਡ ਜੰਡੀਰਾਂ (ਥਾਣਾ ਭੋਗਪੁਰ) ਵਿੱਚ ਜਾ ਕੇ ਪੀੜਤ ਪਰਿਵਾਰਾਂ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਆਮ, ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ,ਸਰੂਪ ਸਿੰਘ ਨੱਥੂਪੁਰ ਅਤਵਾਰ ਸਿੰਘ ਪਲਾਚੱਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਮੌਜੂਦ ਸੀ।

Comment here