ਸਿਆਸਤਖਬਰਾਂਦੁਨੀਆ

ਅਮਰੀਕਾ ਚ ਸਿੱਖ ਫੌਜੀ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ

ਨਿਊਯਾਰਕ-ਅਮਰੀਕਾ ਨਿਵਾਸੀ 26 ਸਾਲ ਭਾਰਤੀ ਮੂਲ ਦੇ ਸਿੱਖ ਜਲ ਸੈਨਾ ਅਧਿਕਾਰੀ ਨੂੰ ਕੁਝ ਪਾਬੰਦੀਆਂ ਦੇ ਨਾਲ ਪੱਗੜੀ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਦੇ 246 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ। ਜਲ ਸੈਨਾ ਨੇ ਪੂਰੀ ਧਾਰਮਿਕ ਆਜ਼ਾਦੀ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਹੋਣ ’ਤੇ ਉਹ ਕੋਰ ਖ਼ਿਲਾਫ਼ ਮੁਕਦਮਾ ਕਰਨ ਦਾ ਮਨ ਬਣਾ ਰਿਹਾ ਹੈ।
‘ਦ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਿਕ, ਲਗਪਗ ਪੰਜ ਸਾਲ ਤੋਂ ਹਰ ਸਵੇਰੇ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਾਉਂਦੇ ਹਨ। ਵੀਰਵਾਰ ਨੂੰ ਸਿਰ ’ਤੇ ਪੱਗੜੀ ਪਾਉਣ ਦੀ ਇੱਛਾ ਵੀ ਪੂਰੀ ਹੋ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਲ ਸੈਨਾ ਕੋਰ ਦੇ 246 ਸਾਲ ਦੇ ਇਤਿਹਾਸ ’ਚ ਤੂਰ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਮਿਲੀ ਹੈ।

Comment here