ਸਿਆਸਤਖਬਰਾਂਦੁਨੀਆ

ਅਮਰੀਕਾ ‘ਚ ਲੱਗੇ ‘ਮੁਸਲਿਮ ਲਵ ਜੀਸਸ’ ਦੇ ਹੋਰਡਿੰਗਜ਼

ਹਿਊਸਟਨ-ਇਸਲਾਮ ਅਤੇ ਈਸਾਈ ਧਰਮ ਦੇ ਸੰਦੇਸ਼ ਵਾਲੇ ਹੋਰਡਿੰਗਜ਼ ਟੈਕਸਾਸ ਸਮੇਤ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਲਗਾਏ ਗਏ ਹਨ। ਅਜਿਹਾ ਹੀ ਇਕ ਬੋਰਡ ਹਿਊਸਟਨ ਦੇ ਇਕ ਵਿਅਸਤ ਹਾਈਵੇਅ ‘ਤੇ ਦੇਖਿਆ ਜਾ ਸਕਦਾ ਹੈ, ਜੋ ਹਜ਼ਾਰਾਂ ਡਰਾਈਵਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਬੋਰਡ ‘ਤੇ ਸੰਦੇਸ਼ ਦੇ ਹੇਠਾਂ ‘ਮੁਸਲਿਮਜ਼ ਲਵ ਜੀਸਸ’ (ਮੁਸਲਿਮ ਜੀਸਸ ਨੂੰ ਪਿਆਰ ਕਰਦੇ ਹਨ) ਲਿਖਿਆ ਹੋਇਆ ਹੈ, ‘ਇਕ ਰੱਬ ਅਤੇ ਉਸ ਦੇ ਪੈਗੰਬਰ ਦਾ ਸੰਦੇਸ਼।’ ਇਲੀਨੋਇਸ ਸਥਿਤ ਇਸਲਾਮਿਕ ਸਿੱਖਿਆ ਕੇਂਦਰ, ‘ਗੈਨਪੀਸ’ ਸ਼ਿਕਾਗੋ, ਡੱਲਾਸ ਅਤੇ ਕੇਂਦਰੀ ਨਿਊ ਜਰਸੀ ਸਣੇ ਪੂਰੇ ਅਮਰੀਕਾ ਵਿਚ ਧਰਮਾਂ ਦੀਆਂ ਸਾਂਝੀਆਂ ਜੜ੍ਹਾਂ ਨੂੰ ਉਜਾਗਰ ਕਰਨ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਇਸੇ ਤਰ੍ਹਾਂ ਦੇ ਹੋਰਡਿੰਗਜ਼ ਲਗਾ ਰਿਹਾ ਹੈ। ਇੱਕ ਹੋਰਡਿੰਗ ਵਿਚ ਮੈਰੀ ਨੂੰ ਹਿਜਾਬ ਪਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਲਿਖਿਆ ਹੈ, “ਕਿਸਮਤਵਾਲੀ ਮੈਰੀ ਨੇ ਹਿਜਾਬ ਪਾਇਆ ਸੀ। ਕੀ ਤੁਸੀਂ ਇਸ ਦਾ ਸਨਮਾਨ ਕਰੋਗੇ?”
ਇਸੇ ਤਰ੍ਹਾਂ ਦੇ ਹੋਰਡਿੰਗ ਵਿਚ ਇਸਲਾਮ ਵਿਚ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਣ ਵਾਲੀ ਅਤੇ ਸਾਊਦੀ ਅਰਬ ਵਿਚ ਸਥਿਤ ਕਾਬਾ ਦੀ ਇਮਾਰਤ ਦੀ ਤਸਵੀਰ ਲਗਾਈ ਗਈ ਹੈ ਅਤੇ ਇਸ ‘ਤੇ ਸੰਦੇਸ਼ ਲਿਖਿਆ ਹੈ, “ਇਬਰਾਹਿਮ ਦੁਆਰਾ ਬਣਾਇਆ ਗਿਆ ਇੱਕ ਰੱਬ ਦੀ ਪੂਜਾ ਕਰਨ ਲਈ ਸਮਰਪਿਤ, ਲੱਖਾਂ ਮੁਸਲਮਾਨਾਂ ਦੀ ਸਾਲਾਨਾ ਤੀਰਥ ਯਾਤਰਾ ਦਾ ਸਥਾਨ।” ‘ਗੇਨਪੀਸ’ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਇਸਲਾਮ ਦੀ ਜਾਣਕਾਰੀ ਦੇਣਾ ਅਤੇ ਇਸ ਸੰਬੰਧ ਵਿਚ ਕਿਸੇ ਵੀ ਸ਼ੰਕੇ ਜਾਂ ਗ਼ਲਤ ਧਾਰਨਾ ਨੂੰ ਦੂਰ ਕਰਨਾ ਹੈ। ਉਸ ਨੇ ਹੋਰਡਿੰਗ ਲਗਾਉਣ ਲਈ ਉਨ੍ਹਾਂ ਸ਼ਹਿਰਾਂ ਨੂੰ ਚੁਣਿਆ, ਜਿੱਥੇ ਸੰਗਠਨ ਦੀ ਮਜ਼ਬੂਤ ​​ਮੌਜੂਦਗੀ ਹੈ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਰਹਿੰਦੀ ਹੈ।
ਹਿਊਸਟਨ ਵਿਚ ‘ਗੇਨਪੀਸ’ ਦੇ ਇੱਕ ਵਲੰਟੀਅਰ ਨੇ ਕਿਹਾ ਕਿ ਉਸ ਨੂੰ ਫੋਨ ਕਰਕੇ ਕਈ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਸਲਿਮ ਅਤੇ ਇਸਲਾਮ ਧਰਮਾਂ ਵਿਚ ਕੀ ਸਮਾਨਤਾ ਹੈ? ਜਦੋਂ ਅਸੀਂ ਸਮਝਾਉਂਦੇ ਹਾਂ ਕਿ ਮੁਸਲਿਮ ਹੋਣ ਲਈ, ਸਾਨੂੰ ਯਿਸੂ ਅਤੇ ਮੈਰੀ ਵਿਚ ਵਿਸ਼ਵਾਸ ਕਰਨਾ ਹੋਵੇਗਾ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਗੇਨਪੀਸ ਦੇ ਡਾਇਰੈਕਟਰ ਡਾ. ਸਬੀਲ ਅਹਿਮਦ ਨੇ ਕਿਹਾ, ਇਸਲਾਮ ਧਰਮ ਨੂੰ ਅਕਸਰ ਗ਼ਲਤ ਸਮਝਿਆ ਜਾਂਦਾ ਹੈ, ਜਿਸ ਨਾਲ ਕੁਝ ਲੋਕ ਇਸਲਾਮ ਬਾਰੇ ਪੱਖਪਾਤੀ ਨਜ਼ਰੀਏ ਰੱਖਦੇ ਹਨ।

Comment here