ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਅਮਰੀਕਾ ’ਚ ਭਾਰਤੀ ਔਰਤ ‘ਗੁੰਮਸ਼ੁਦਾ ਦੀ ਸੂਚੀ ‘ਚ ਸ਼ਾਮਲ

ਨਿਊਯਾਰਕ-ਨਿਊਜਰਸੀ ਤੋਂ ਪਿਛਲੇ ਤਿੰਨ ਸਾਲਾਂ ਤੋਂ ਲਾਪਤਾ ਇੱਕ ਭਾਰਤੀ ਔਰਤ ਨੂੰ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਆਪਣੀ ‘ਗੁੰਮਸ਼ੁਦਾ ਵਿਅਕਤੀਆਂ’ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਇਸ ਔਰਤ ਬਾਰੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਮਯੂਸ਼ੀ ਭਗਤ ਨੂੰ ਆਖਰੀ ਵਾਰ 29 ਅਪ੍ਰੈਲ, 2019 ਦੀ ਸ਼ਾਮ ਨੂੰ ਨਿਊ ਜਰਸੀ ਵਿੱਚ ਆਪਣੇ ਜਰਸੀ ਸਿਟੀ ਅਪਾਰਟਮੈਂਟ ਨੂੰ ਛੱਡਦੇ ਹੋਏ ਦੇਖਿਆ ਗਿਆ ਸੀ। ਜਦੋਂ ਉਸਨੂੰ ਆਖਰੀ ਵਾਰ ਦੇਖਿਆ ਗਿਆ ਸੀ, ਉਸਨੇ ਰੰਗੀਨ ਪਜਾਮਾ ਅਤੇ ਇੱਕ ਕਾਲੀ ਟੀ-ਸ਼ਰਟ ਪਾਈ ਹੋਈ ਸੀ।ਐਫਬੀਆਈ ਦੇ ਸਪੈਸ਼ਲ ਚਾਰਜ ਏਜੰਟ ਜੇਮਸ ਡੈਨੀ ਨੇ ਕਿਹਾ ਕਿ ਐਫਬੀਆਈ ਦੇ ਨੇਵਾਰਕ ਡਿਵੀਜ਼ਨ ਨੇ ਭਗਤ ਨੂੰ ਆਪਣੀ “ਗੁੰਮਸ਼ੁਦਾ ਵਿਅਕਤੀਆਂ” ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਉਸ ਦੇ ਪਰਿਵਾਰ ਨੇ 1 ਮਈ, 2019 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਐਫਬੀਆਈ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਭਗਤ 2016 ਵਿੱਚ ਐਫ-1 ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਆਈ ਸੀ। ਉਸ ਨੇ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਦਾਖਲਾ ਲਿਆ।

Comment here