ਸਿਆਸਤਖਬਰਾਂਦੁਨੀਆ

ਅਮਰੀਕਾ ’ਚ ਬਣੇਗਾ ਮਿਊਜ਼ੀਅਮ; ਇਤਿਹਾਸ ਤੇ ਸੰਸਕ੍ਰਿਤੀ ਨੂੰ ਕਰੇਗਾ ਪ੍ਰਦਰਸ਼ਿਤ

ਵਾਸ਼ਿੰਗਟਨ-‘ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸੀਫਿਕ ਅਮਰੀਕਨ ਹਿਸਟਰੀ ਐਂਡ ਕਲਚਰ’ ਦੀ ਸਥਾਪਨਾ ਦੀ ਸੰਭਾਵਨਾ ਤਲਾਸ਼ਣ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਬਿੱਲ ’ਤੇ ਦਸਤਖ਼ਤ ਕੀਤੇ ਹਨ। ਇਸ ਮਿਊਜ਼ੀਅਮ ਵਿਚ ਭਾਰਤੀ-ਅਮਰੀਕੀਆਂ ਦੇ ਇਤਿਹਾਸ ਅਤੇ ਸੰਸਕ੍ਰਿਤੀ ਨੂੰ ਪ੍ਰਦਰਿਸ਼ਤ ਕੀਤਾ ਜਾਏਗਾ।
ਬਿੱਲ ‘ਤੇ ਦਸਤਖ਼ਤ ਕਰਨ ਤੋਂ ਬਾਅਦ ਬਾਈਡੇਨ ਨੇ ਕਿਹਾ, ‘ਮੈਂ ਲੰਬੇ ਸਮੇਂ ਤੋਂ ਲਟਕ ਰਹੇ ਕਾਨੂੰਨ ‘ਤੇ ਦਸਤਖ਼ਤ ਕਰਕੇ ਅਤੇ ਇੱਥੇ ਵਾਸ਼ਿੰਗਟਨ ਡੀਸੀ ‘ਚ ‘ਨੈਸ਼ਨਲ ਮਿਊਜ਼ੀਅਮ ਆਫ ਏਸ਼ੀਅਨ ਪੈਸਿਫਿਕ ਅਮਰੀਕਨ ਹਿਸਟਰੀ ਐਂਡ ਕਲਚਰ’ ਦੀ ਸਥਾਪਨਾ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’ ਇਸ ਇਤਿਹਾਸਕ ਪਲ ’ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ, ਅਜੈ ਜੈਨ ਭੂਟੋਰੀਆ, ਕਮਲ ਕਲਸੀ ਵਰਗੇ ਉੱਘੇ ਭਾਰਤੀ-ਅਮਰੀਕੀ ਵੀ ਇਸ ਮੌਕੇ ਮੌਜੂਦ ਸਨ। ਹੈਰਿਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ 19 ਸਾਲ ਦੀ ਸੀ, ਜਦੋਂ ਉਹ ਬ੍ਰੈਸਟ ਕੈਂਸਰ ਦਾ ਅਧਿਐਨ ਕਰਨ ਲਈ ਭਾਰਤ ਤੋਂ ਅਮਰੀਕਾ ਆਈ ਸੀ।
ਉਨ੍ਹਾਂ ਕਿਹਾ, ‘ਸਾਡਾ ਪਾਲਣ ਪੋਸ਼ਣ ਕਰਦੇ ਸਮੇਂ, ਮੇਰੀ ਮਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਮੇਰੀ ਭੈਣ ਮਾਇਆ ਅਤੇ ਮੈਂ ਅਮਰੀਕਾ ਵਿੱਚ ਏਸ਼ੀਆਈ ਅਮਰੀਕੀਆਂ, ਹਵਾਈ ਦੇ ਮੂਲ ਨਿਵਾਸੀਆਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ ਦੇ ਮਹੱਤਵਪੂਰਨ ਸ਼ਾਨਦਾਰ ਇਤਿਹਾਸ ਬਾਰੇ ਜਾਣ ਸਕੀਏ।’ ਉਨ੍ਹਾਂ ਕਿਹਾ, ‘ਇਸ ਇਤਿਹਾਸ ਨੂੰ ਸਾਂਝਾ ਕਰਨ ਨਾਲ ਸਾਨੂੰ ਸਾਰਿਆਂ ਨੂੰ ਅਮਰੀਕੀ ਹੋਣ ਦੇ ਨਾਤੇ ਇਹ ਜਾਣਨ ਵਿਚ ਮਦਦ ਮਿਲਦੀ ਹੈ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕੌਣ ਹਾਂ।’

Comment here