ਵਾਸ਼ਿੰਗਟਨ-ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸ਼ਿਕਾਗੋ ‘ਚ ਫ੍ਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਸ਼ਿਕਾਗੋ ਤੋਂ 25 ਮੀਲ ਦੂਰ ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ‘ਚ ਵਾਪਰੀ। ਗੋਲੀਬਾਰੀ ‘ਚ 9 ਲੋਕ ਮਾਰੇ ਗਏ ਤੇ 57 ਹੋਰ ਜ਼ਖਮੀ ਹੋ ਗਏ। ਲੇਕ ਕਾਊਂਟੀ ਸ਼ੈਰਿਫ ਦੇ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਅਮਰੀਕਾ ਇਸ ਵਾਰ ਆਪਣਾ 246ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਆਫਿਸ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਜਾਣ ਲਈ ਕਿਹਾ ਤਾਂ ਜੋ ਪੁਲਸ ਆਪਣਾ ਕੰਮ ਕਰ ਸਕੇ।
ਪੁਲਸ ਮੁਤਾਬਕ 2 ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਦੱਸਿਆ ਜਾਂਦਾ ਹੈ ਕਿ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ ਗੋਲੀਬਾਰੀ ਕਾਰਨ 10 ਮਿੰਟ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ। ਪੁਲਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਮਲਾਵਰ ਕਾਲੇ ਰੰਗ ਦੀ ਐੱਸ.ਯੂ.ਵੀ. ਵਿੱਚ ਹੋ ਸਕਦੇ ਹਨ। ਇਸ ਦੇ ਨਾਲ ਹੀ ਹਮਲੇ ਤੋਂ ਬਾਅਦ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਗਈ ਹੈ।ਹਾਲਾਂਕਿ ਪੁਲਸ ਨੇ ਹਮਲਾਵਰਾਂ ਨੂੰ ਫੜਨ ਲਈ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
Comment here