ਗੈਰ ਸਰਕਾਰੀ ਸੰਗਠਨਾਂ ਵੱਲੋਂ ਵਿਰੋਧ
ਵਾਸ਼ਿੰਗਟਨ-ਅਮਰੀਕਾ, ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਯੂ. ਐੱਸ. ਵੈਕਸੀਨ ਕੰਪਨੀ ਫਾਈਜ਼ਰ ਨੇ ਯੂ. ਐੱਸ. ਰੈਗੂਲੇਟਰਾਂ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਦੀ ਆਗਿਆ ਦੇਣ ਲਈ ਕਿਹਾ। ਅਮਰੀਕਾ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਉੱਥੇ ਛੁੱਟੀਆਂ ਅਤੇ ਯਾਤਰਾ ਸ਼ੁਰੂ ਹੋਣ ਵਾਲੀ ਹੈ। ਅਜਿਹੇ ’ਚ ਲੋਕਾਂ ਦੀ ਵਧਦੀ ਭੀੜ ਨਾਲ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵੀ ਵੱਧ ਸਕਦਾ ਹੈ। ਇਸ ਦੇ ਮੱਦੇਨਜ਼ਰ ਅਮਰੀਕਾ ਨੇ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸਤੰਬਰ ’ਚ ਯੂ. ਐੱਸ. ’ਚ ਬਜ਼ੁਰਗ ਲੋਕਾਂ ਅਤੇ ਖ਼ਾਸ ਤੌਰ ’ਤੇ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਵਾਇਰਸ ਕਾਰਨ ਕਮਜ਼ੋਰ ਹੋਣ ਵਾਲੇ ਲੋਕਾਂ ਨੂੰ ਵੈਕਸੀਨ ਦੀਆਂ ਬੂਸਟਰ ਖੁਰਾਕਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਨੇ ਬੂਸਟਰ ਖੁਰਾਕਾਂ ਨੂੰ ਲਾਗੂ ਕਰਨ ਦੇ ਅਮਰੀਕੀ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਜਦੋਂ ਕਿ ਕਈ ਦੇਸ਼ਾਂ ’ਚ ਟੀਕਾਕਰਨ ਦੀ ਦਰ ਹਾਲੇ ਵੀ ਬਹੁਤ ਘੱਟ ਹੈ, ਅਮੀਰ ਦੇਸ਼ਾਂ ਨੇ ਬੂਸਟਰ ਖੁਰਾਕਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਗਰੀਬ ਦੇਸ਼ਾਂ ਲਈ ਵੈਕਸੀਨ ਦੇ ਉਪਲਬਧ ਹੋਣ ਦੀ ਸੰਭਾਵਨਾ ਹੋਰ ਘਟ ਗਈ ਹੈ। ਅਮਰੀਕੀ ਟੀ. ਵੀ. ਚੈਨਲ ਐੱਨ. ਬੀ. ਸੀ. ਦੀ ਇਕ ਰਿਪੋਰਟ ਅਨੁਸਾਰ ਯੂਰਪ ਟੀਕਾਕਰਨ ਦੇ ਮਾਮਲੇ ’ਚ ਅਮਰੀਕਾ ਤੋਂ ਬਹੁਤ ਪਿੱਛੇ ਹੈ। ਅਮਰੀਕਾ ਦੀ ਕੁੱਲ ਆਬਾਦੀ ਦਾ 67 ਫੀਸਦੀ ਅਜਿਹਾ ਹੈ, ਜਿਨ੍ਹਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਮਿਲੀ ਹੈ। ਯੂਰਪ ਵਿਚ ਸਭ ਤੋਂ ਵੱਧ ਦਰ ਪੁਰਤਗਾਲ ਵਿਚ ਹੈ, ਜਿੱਥੇ 87 ਫੀਸਦੀ ਆਬਾਦੀ ਨੇ ਖੁਰਾਕ ਲਈ ਹੈ। ਹੁਣ ਸੰਭਾਵਨਾ ਹੈ ਕਿ ਯੂਰਪ ਦੇ ਕਈ ਦੇਸ਼ ਵੀ ਬੂਸਟਰ ਡੋਜ਼ ਲਗਾਉਣ ਦੀ ਮੁਹਿੰਮ ਤੇਜ਼ ਕਰਨਗੇ।
Comment here