ਖਬਰਾਂਖੇਡ ਖਿਡਾਰੀਦੁਨੀਆ

ਅਮਰੀਕਾ ‘ਚ ਪੰਜਾਬੀ ਖਿਡਾਰੀ ਦੀ ਡੁੱਬਣ ਨਾਲ ਹੋਈ ਮੌਤ

ਈਸੜੂ-ਅਮਰੀਕਾ ਦੇ ਸ਼ਹਿਰ ਫਲੋਰੀਡਾ ’ਚ ਪੰਜਾਬ ਦੇ ਈਸੜੂ ਕਸਬੇ ਲਾਗਲੇ ਪਿੰਡ ਜਰਗੜੀ ਦੇ ਸਮਾਜਸੇਵੀ ਅਵਤਾਰ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਗਿੱਲ (26) ਪੁੱਤਰ ਤਰਨਜੀਤ ਸਿੰਘ ਗਿੱਲ ਦੀ ਭੇਤਭਰੇ ਹਾਲਾਤ ’ਚ ਦਰਿਆ (ਬੇ) ’ਚ ਡੁੱਬਣ ਕਾਰਨ ਮੌਤ ਹੋ ਗਈ। ਹਰਮਨਜੋਤ ਗਿੱਲ ਇਕ ਬਹੁਤ ਵਧੀਆ ਫੁੱਟਬਾਲ ਖਿਡਾਰੀ ਸੀ ਤੇ ਹੁਣ ਉਸ ਨੇ ਇੰਗਲੈਂਡ ਦੇ ਇਕ ਫੁੱਟਬਾਲ ਕਲੱਬ ਦੇ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣੀ ਸੀ ਕਿ ਉਸੇ ਦਿਨ ਸਵੇਰੇ 5 ਵਜੇ ਦੇ ਕਰੀਬ ਇਹ ਮੰਦਭਾਗੀ ਘਟਨਾ ਵਾਪਰ ਗਈ। ਹਰਮਨਜੋਤ ਗਿੱਲ 2005 ’ਚ ਆਪਣੇ ਪਿਤਾ-ਪਾਸ ਪੈਨਸਲਵੇਨੀਆ ਗਿਆ ਸੀ ਤੇ ਉਥੇ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਜਗਤ ’ਚ ਆਪਣਾ ਚੰਗਾ ਨਾਂ ਬਣਾ ਲਿਆ ਸੀ। ਜਾਣਕਾਰੀ ਮੁਤਾਬਕ ਹਰਮਨਜੋਤ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਣਾ ਹੈ।

Comment here