ਹਿਊਸਟਨ-ਅਮਰੀਕਾ ਵਿਚ ਪੰਜਾਬੀਆਂ ਲਈ ਖੁਸਬਖ਼ਰੀ ਵਾਲੀ ਖਬਰ ਆਈ ਹੈ। ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ’ਚ ਜੱਜ ਵਜੋਂ ਸਹੁੰ ਚੁੱਕ ਲਈ ਹੈ। ਉਹ ਜੱਜ ਬਣਨ ਵਾਲੀ ਅਮਰੀਕਾ ’ਚ ਪਹਿਲੀ ਸਿੱਖ ਮਹਿਲਾ ਹੈ। ਮੋਨਿਕਾ ਸਿੰਘ ਦੇ ਪਿਤਾ 1970 ਦੇ ਸ਼ੁਰੂ ’ਚ ਅਮਰੀਕਾ ਚਲੇ ਗਏ ਸਨ। ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ’ਚ ਹੋਇਆ ਸੀ ਅਤੇ ਉਹ ਆਪਣੇ ਪਤੀ ਅਤੇ 2 ਬੱਚਿਆਂ ਨਾਲ ਬੇਲੇਅਰ ’ਚ ਰਹਿੰਦੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਟੈਕਸਾਸ ’ਚ ਲਾਅ ਨੰਬਰ-4 ’ਚ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ।

Comment here