ਵਾਸ਼ਿੰਗਟਨ-ਸੀ.ਐੱਨ.ਐੱਨ. ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਦੋ ਪ੍ਰਮੁੱਖ ਏਅਰਲਾਈਨਾਂ ਨੇ ਕ੍ਰਿਸਮਸ ਤੋਂ ਪਹਿਲਾਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਯੂਨਾਈਟਿਡ ਏਅਰ ਲਾਈਨਜ਼ ਅਤੇ ਡੈਲਟਾ ਏਅਰ ਲਾਈਨਜ਼ ਨੇ ਕ੍ਰਿਸਮਸ ਤੋਂ ਪਹਿਲਾਂ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਡੀ.ਏ.ਐੱਲ. ਨੇ ਓਮੀਕਰੋਨ ਸਮੇਤ ਕਈ ਮੁੱਦਿਆਂ ਕਾਰਨ ਆਪਣੀਆਂ 93 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।
ਦੀ ਹਿੱਲ ਨੇ ਯੂ.ਏ.ਐੱਲ. ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਲਗਭਗ 120 ਉਡਾਣਾਂ ਨੂੰ ਰੱਦ ਹੁੰਦੇ ਦੇਖ ਰਹੇ ਹਾਂ। ਯੂ.ਏ.ਐੱਲ. ਨੇ ਕਿਹਾ ਕਿ ਇਸ ਹਫ਼ਤੇ ਦੇਸ਼ ਭਰ ਵਿਚ ਓਮੀਕਰੋਨ ਦੇ ਮਾਮਲੇ ਵਧਣ ਦਾ ਸਾਡੇ ਫਲਾਈਟ ਮੈਂਬਰਾਂ ਅਤੇ ਸਾਡੀਆਂ ਉਡਾਣਾਂ ਦਾ ਸੰਚਾਲਨ ਕਰਨ ਵਾਲੇ ਲੋਕਾਂ ’ਤੇ ਸਿੱਧਾ ਅਸਰ ਪਿਆ ਹੈ। ਯੂ.ਏ.ਐੱਲ. ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਬਦਕਿਸਮਤੀ ਨਾਲ ਸਾਨੂੰ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ ਅਤੇ ਪ੍ਰਭਾਵਿਤ ਗਾਹਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਅਸੀਂ ਰੁਕਾਵਟ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਛੁੱਟੀਆਂ ਮਨਾਉਣ ਲਈ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਲਿਜਾਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
ਅਮਰੀਕਾ ’ਚ ਓਮੀਕਰੋਨ ਕਾਰਨ 100 ਦੇ ਕਰੀਬ ਉਡਾਣਾਂ ਰੱਦ

Comment here